Total views : 5507558
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ
ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਅੱਜ ਗਣਤੰਤਰ ਦਿਵਸ ਮੌਕੇ ਸਯੁੰਕਤ ਕਿਸਾਨ ਮੋਰਚਾ ਵਲੋਂ ਤਰਨ ਤਾਰਨ ਵਿਖੇ ਕੀਤੇ ਜਾ ਰਹੇ ਟਰੈਕਟਰ ਮੋਟਰਸਾਈਕਲ ਮਾਰਚ ਲਈ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਕੁਲਬੀਰ ਸਿੰਘ ਕਸੇਲ ਤੇ ਜਥੇਬੰਦਕ ਸਕੱਤਰ ਦਵਿੰਦਰ ਸੋਹਲ ਦੀ ਅਗਵਾਈ ਵਿੱਚ ਇੱਕ ਟਰੈਕਟਰ ਜਥਾ ਇੱਥੋਂ ਤੁਰਿਆ।ਇਸ ਮੌਕੇ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਨੇ ਕਿਹਾ ਕਿ ਹਰ ਫ਼ਸਲ ਤੇ ਐਮ .ਐਸ .ਪੀ ਦੇਣ ਦਾ ਵਾਅਦਾ ਮੋਦੀ ਸਰਕਾਰ ਪੂਰਾ ਕਰੇ।ਹਰ ਕਿਸਾਨ ਮਜ਼ਦੂਰ ਨੂੰ 10000/- ਬੁਢਾਪਾ ਪੈਨਸ਼ਨ ਦੀ ਗਰੰਟੀ ਕੀਤੀ ਜਾਵੇ। ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜ਼ੇ ਖਤਮ ਕੀਤੇ ਜਾਣ।
ਟਰੈਕਟਰ ਮਾਰਚ ਲਈ ਝਬਾਲੋਂ ਜਥਾ ਰਵਾਨਾ
ਹਰ ਨੌਜਵਾਨ ਮੁੰਡੇ ਕੁੜੀ ਨੂੰ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ। ਘੱਟੋ ਘੱਟ ਮਿਹਨਤਾਨਾ 26000/- ਮਿੱਥਿਆ ਜਾਵੇ। ਹੜ ਪੀੜਤਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਖੇਤੀ ਪੂਰੀ ਤਰ੍ਹਾਂ ਕਾਰਪੋਰੇਟ ਮੁਕਤ ਕੀਤੀ ਜਾਵੇ। ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਮੰਨਣ, ਗੁਰਬਿੰਦਰ ਸਿੰਘ ਸੋਹਲ, ਪੰਜਾਬ ਸਿੰਘ ਕਸੇਲ, ਸਲਵਿੰਦਰ ਸਿੰਘ ਰੋਮਾਣਾ, ਮੋਤਾ ਸਿੰਘ ਸੋਹਲ, ਗੁਰਦੇਵ ਸਿੰਘ, ਆਸ਼ਾ ਵਰਕਰ ਆਗੂ ਸੀਮਾ ਸੋਹਲ ਵੀ ਸ਼ਾਮਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ