ਬੇਹਤਰ ਸੇਵਾਵਾਂ ਲਈ ਤਰਜੀਤ ਸਿੰਘ ਝਬਾਲ ਨੂੰ ਭਲਕੇ ਗਣਤੰਤਰ ਦਿਵਸ ਮੌਕੇ ਕੀਤਾ ਜਾਏਗਾ ਸਨਮਾਨਿਤ

4676139
Total views : 5508256

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਡੀ.ਸੀ ਦਫਤਰ ਅੰਮ੍ਰਿਤਸਰ ਵਿਖੇ ਬਤੌਰ ਡਰਾਈਵਰ ਸੇਵਾਵਾਂ ਨਿਭਾਅ ਰਹੇ ਸ: ਤਰਜੀਤ ਸਿੰਘ ਢਿਲੋ (ਝਬਾਲ) ਵਲੋ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਭਲਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੀਕੇ ਹੋਣ ਵਾਲੇ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਏਗਾ।

ਜਿਸ ਸਬੰਧੀ ਅਧਿਕਾਰਤ ਪੱਤਰ ਜਾਰੀ ਹੋ ਚੁੱਕਾ ਹੈ। ਇਥੇ ਗੌਰਤਲਬ ਹੈ ਕਿ ਕੋਰਨਾ ਕਾਲ ਦੌਰਾਨ ਤਰਜੀਤ ਸਿੰਘ ਵਲੋ ਨਿਭਾਈਆ ਬੇਹਤਰ ਸੇਵਾਵਾਂ ਬਦਲੇ ਜਿਥੇ ਪਹਿਲਾ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ, ਉਥੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋ ਪਦਮ ਸ੍ਰੀ ਐਵਾਰਡ ਲਈ ਉਨਾਂ ਦੇ ਨਾਮ ਦੀ ਪ੍ਰਧਾਨ ਮੰਤਰੀ ਨੂੰ ਸ਼ਿਫਾਰਸ ਕੀਤੀ ਗਈ ਹੈ। ਜੋ ਮਿਲਣ ‘ਤੇ ਇਲਾਕਾ ਝਬਾਲ ਲਈ ਬੜੇ ਮਾਣ ਵਾਲੀ ਗੱਲ ਹੋਵੇਗੀ।

Share this News