ਸੀ.ਆਈ.ਏ ਸਟਾਫ ਤਰਨ ਤਾਰਨ ਦੇ ਹੱਥ ਲੱਗੀ ਵੱਡੀ ਸਫਲਤਾ!1 ਕਿਲੋ 300 ਗ੍ਰਾਮ ਹੈਰੋਇਨ, 2 ਪਿਸਟਲ ਸਮੇਤ 20 ਰੋਂਦ ਅਤੇ 1,07,000 ਡਰੱਗ ਮਨੀ ਸਮੇਤ 1 ਦੋਸ਼ੀ ਗ੍ਰਿਫਤਾਰ 

4676143
Total views : 5508261

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਤਰਨ ਤਾਰਨ ਦੇ ਐਸ.ਐਸ.ਪੀ ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲਿਸ ਵਲੋ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜਿਸ ਤਹਿਤ ਐਸ.ਆਈ ਚਰਨਜੀਤ ਸਿੰਘ ਸੀ.ਆਈ.ਏ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਗਸਤ ਵਾ ਤਲਾਸ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਸੀ.ਆਈ.ਏ ਸੇਰੋਂ ਤੋਂ ਸਰਵਿਸ ਰੋਡ ਬਾਠ ਪੁੱਲ ਹਾਈਵੇ ਨੇੜੇ ਪੰਡੋਰੀ ਗੋਲਾ ਪਰ ਮੋਜੂਦ ਸੀ, ਤਾਂ ਤਰਨ ਤਾਰਨ ਦੀ ਸਾਈਡ ਤੋਂ ਇੱਕ ਮਹਿੰਦਰਾ ਥਾਰ ਨੰਬਰੀ ਫਭ-10-ਭਾਂ-6363 ਆਉਦੀ ਦਿਖਾਈ ਦਿੱਤੀ। ਜਿਸਨੂੰ ਸਰਚਲਾਈਟ ਦੀ ਮਦਦ ਨਾਲ ਰੱਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ  ਦੇਖ ਕੇ ਕਾਰ ਚਾਲਕ ਗੱਡੀ ਨੂੰ ਮੋੜਨ ਦੀ ਕੋਸ਼ਿਸ਼ ਕਰਨ ਲੱਗਾ।

ਜਿਸਨੂੰ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਨੂੰ ਘੇਰਾ ਪਾ ਕੇ ਕਾਬੂ ਕਰਕੇ ਕਾਰ ਚਾਲਕ ਦਾ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਨਵਪ੍ਰੀਤ ਸਿੰਘ ਉਰਫ ਰਿੰਕਾ ਪੁੱਤਰ ਪ੍ਰਗਟ ਸਿੰਘ ਵਾਸੀ ਮਕਾਨ ਨੰਬਰ 1477 ਪਿੰਡ ਘਨੁਪੁਰ ਕਾਲੇ ਜ੍ਹਿਲਾ ਅੰਮ੍ਰਿਤਸਰ ਦੱਸਿਆ।ਜਿਸ ਦੀਤਲਾਸ਼ੀ ਕਰਨ ਤੇ ਉਸਦੀ ਖੱਬੀ ਡੱਬ ਵਿੱਚ ਇੱਕ ਪਿਸਟਲ ਗਲੋਕ 09 ਐਮ.ਐਮ ਮੇਡ ਇੰਨ ਅਸਟਰੀਆ ਸਮੇਤ 05 ਰੌਂਦ ਜਿੰਦਾ ਬ੍ਰਾਮਦ ਕਰਕੇ ਮੁਕੱਦਮਾ ਨੰਬਰ 08 ਮਿਤੀ 23.01.2024 ਜੁਰਮ 25/54/59 ਅਸਲਾ ਐਕਟ ਥਾਣਾ ਸਦਰ ਤਰਨ ਤਾਰਨ ਦਰਜ਼ ਰਜ਼ਿਸਟਰ ਕਰਕੇ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।ਦੌਰਾਨੇ ਰਿਮਾਂਡ ਦੋਸ਼ੀ ਨਵਪ੍ਰੀਤ ਸਿੰਘ ਉਰਫ ਰਿੰਕਾ ਪਾਸੋ ਸਖਤੀ ਨਾਲ ਪੁੱਛ-ਗਿੱਛ ਕਰਨ ਤੇ ਉਸਦੇ ਕਬਜ਼ੇ ਵਿੱਚੋ 01 ਕਿਲੋ 300 ਗ੍ਰਾਮ ਹੈਰੋਇੰਨ, 01 ਪਿਸਟਲ 32 ਬੋਰ ਸਮੇਤ 15 ਜਿੰਦਾ ਰੌਂਦ ਅਤੇ 1,07,000 ਡਰੱਗ ਮਨੀ ਬ੍ਰਾਮਦ ਕੀਤੀ ਗਈ।ਦੋਸ਼ੀ ਨੰੁ ਪੇਸ਼ ਅਦਾਲਤ ਕਰਕੇ ਹੋਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਸਮੇ ਉਨਾਂ ਨਾਲ ਮਨਿੰਦਰ ਸਿੰਘ ਆਈ.ਪੀ.ਐਸ ਐਸ.ਪੀ ਹੈਡਕੁਆਟਰ/ਐਸ.ਪੀ (ਡੀ) ਤਰਨ ਤਾਰਨ, ਸ੍ਰੀ ਅਰੁਣ ਸ਼ਰਮਾਂ ਡੀ.ਐਸ.ਪੀ ਡੀ ਤਰਨ ਤਾਰਨ,ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਵੀ ਹਾਜਰ ਸਨ।

Share this News