ਮੰਦਭਾਗੀ ਖ਼ਬਰ !ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਇਕ ਹੋਰ ਗੱਭਰੂ ਦੀ ਹੋਈ ਮੌਤ

4675399
Total views : 5507073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗਿੱਦੜਬਾਹਾ /ਬੀ.ਐਨ.ਈ ਬਿਊਰੋ

5 ਸਾਲ ਪਹਿਲਾਂ, ਮਹਿਜ਼ 18 ਸਾਲ ਦੀ ਉਮਰ ‘ਚ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ ਪਰਿਵਾਰ ਦੀ ਕਮਜ਼ੋਰ ਆਰਥਿਕਤਾ ਨੂੰ ਉੱਚਾ ਚੁੱਕਣ ਤੇ ਚੰਗੇ ਭਵਿੱਖ ਵਾਸਤੇ ਕਨੇਡਾ ਦੇ ਟੋਰਾਂਟੋ ਗਏ ਕਰਨ ਸਿੰਘ (23 ਸਾਲ) ਦੀ ਨਵੇਂ ਸਾਲ ਦੇ ਪਹਿਲੇ ਦਿਨ ਕੈਨੇਡਾ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਕਾਰਨ ਪੂਰੇ ਗਿੱਦੜਬਾਹਾ ‘ਚ ਨਵੇਂ ਸਾਲ ਦੀ ਚੜ੍ਹਦੀ ਸਵੇਰ ਹੀ ਸੋਗ ਦਾ ਮਾਹੌਲ ਬਣ ਗਿਆ।

ਜੇਕਰ ਪੰਜਾਬ ਦੇ ਹਾਲਾਤ ਤੇ ਸਿਸਟਮ ਠੀਕ ਹੁੰਦਾ ਤਾਂ ਉਨ੍ਹਾਂ ਨੂੰ ਆਪਣਾ ਪੁੱਤ ਕਦੇ ਵੀ ਕੈਨੇਡਾ ਨਾ ਭੇਜਣਾ ਪੈਂਦਾ-ਕੀਰਨੇ ਪਾਂਉਦੀ ਮਾਂ ਨੇ ਕਿਹਾ

ਮ੍ਰਿਤਕ ਨੌਜਵਾਨ ਕਰਨ ਸਿੰਘ ਸਾਲ 2019 ‘ਚ ਗਿੱਦੜਬਾਹਾ ਤੋਂ ਕੈਨੇਡਾ ਗਿਆ ਸੀ। ਮ੍ਰਿਤਕ ਕਰਨ ਸਿੰਘ ਤੋਂ ਬਾਅਦ ਹੁਣ ਉਸਦੇ ਪਰਿਵਾਰ ‘ਚ ਉਸਦੀ ਛੋਟੀ ਭੈਣ ਹੀ ਬੁੱਢੇ ਮਾਪਿਆਂ ਦਾ ਇਕਮਾਤਰ ਸਹਾਰਾ ਰਹਿ ਗਈ ਹੈ। ਵਿਰਲਾਪ ਕਰਦਿਆਂ ਮ੍ਰਿਤਕ ਦੀ ਮਾਂ ਪ੍ਰੀਤੀ ਕੌਰ ਨੇ ਦੱਸਿਆ ਕਿ ਜੇਕਰ ਪੰਜਾਬ ਦੇ ਹਾਲਾਤ ਤੇ ਸਿਸਟਮ ਠੀਕ ਹੁੰਦਾ ਤਾਂ ਉਨ੍ਹਾਂ ਨੂੰ ਆਪਣਾ ਪੁੱਤ ਕਦੇ ਵੀ ਕੈਨੇਡਾ ਨਾ ਭੇਜਣਾ ਪੈਂਦਾ। ਉਨ੍ਹਾਂ ਆਖਿਆ ਕਿ ਨਸ਼ਿਆਂ ਨਾਲ ਦਿਨੋ-ਦਿਨ ਉੱਜੜ ਰਹੇ ਪੰਜਾਬ ਅਤੇ ਨਸ਼ਿਆਂ ਦੀ ਮਾਰ ਦੇ ਡਰ ਤੋਂ ਬਚਾਉਣ ਵਾਸਤੇ ਹੀ ਉਨ੍ਹਾਂ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਪੰਜ ਸਾਲ ਪਹਿਲਾਂ ਵਿਦੇਸ਼ ਭੇਜਿਆ ਸੀ। ਉਨ੍ਹਾਂ ਆਖਿਆ ਕਿ ਕਰਨ ਸਿੰਘ ਨੇ ਕੁਝ ਸਮੇਂ ਬਾਅਦ ਗਿੱਦੜਬਾਹਾ ਵਾਪਸ ਆਉਣਾ ਸੀ ਤੇ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਵੀ ਕਰਵਾਏ ਜਾਣ ਦੀ ਤਿਆਰੀ, ਕੁਝ ਦਿਨ ਬਾਅਦ ਹੀ ਸ਼ੁਰੂ ਕੀਤੀ ਜਾਣੀ ਸੀ।

Share this News