ਬਲਦੇਵ ਸਿੰਘ ਮਿਆਦੀਆਂ ਨੇ ਸਰਕਾਰੀ ਐਲੀਮੈਟਰੀ ਸਕੂਲ ਵਰਿਆਂਹ ਦਾ ਕੀਤਾ ਦੌਰਾ

4674151
Total views : 5505133

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਵਿਸ਼ਾਲ ਮਲਹੋਤਰਾ

ਆਪ ਦੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਤੇ ਪਨਗਰੇਨ ਦੇ ਚੇਅਰਮੈਨ ਸ:ਬਲਦੇਵ ਸਿੰਘ ਮਿਆਦੀਆ ਨੇ ਸਾਥੀਆਂ ਸਮੇਤ ਸਰਕਾਰੀ ਐਲੀਮੈਟਰੀ ਸਕੂਲ ਵਰਿਆਂਹ ਦਾ ਦੌਰਾ ਕੀਤਾ ਤੇ ਸਰਕਾਰ ਵਲੋ ਦਿੱਤੀਆ ਗ੍ਰਾਟਾਂ ਨਾਲ ਕੀਤੇ ਗਏ ਕੰਮਾ ਦਾ ਜਾਇਜਾ ਲੈਦਿਆਂ ਸਕੂਲ ਦੀ ਮੁੱਖ ਅਧਿਆਪਕਾ ਅਦਰਸ਼ ਕੌਰ ਸੰਧੂ ਵਲੋ ਕਰਵਾਏ ਕੰਮਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਜਿੰਨਾਂ ਵਲੋ ਸਰਹੱਦੀ ਖੇਤਰ ਦੇ ਇਸ ਸਕੂਲ ਨੂੰ ਸਮੇ ਦਾ ਹਾਣੀ ਬਨਾਉਣ ਲਈ ਕੀਤੀ ਮਹਿਨਤ ਲਈ ਵਿਸ਼ੇਸ ਸਨਮਾਨ ਵਾਸਤੇ ਉਹ ਸਿੱਖਿਆ ਮੰਤਰੀ ਪਾਸ ਸ੍ਰੀਮਤੀ ਅਦਰਸ਼ ਕੌਰ ਦੇ ਨਾਮ ਦੀ ਸ਼ਿਫਾਰਸ ਕਰਨਗੇ।

ਜਿਥੇ ਮੁੱਖ ਅਧਿਆਪਕਾ ਅਦਰਸ਼ ਕੌਰ ਨੇ ਸ: ਮਿਆਦੀਆ ਦਾ ਸਕੂਲ ਵਿੱਚ ਆਉਣ ਲਈ ਧੰਨਵਾਦ ਕਰਦਿਆ ਕਿਹਾ ਕਿ ਜਦੋ ਉਨਾਂ ਨੇ ਇਸ ਸਕੂਲ ਵਿੱਚ ਜੁਆਇਨ ਕੀਤਾ ਸੀ , ਉਸ ਸਮੇ ਕੇਵਲ 45 ਬੱਚੇ ਸਨ,ਜਦੋ ਕਿ ਹੁਣ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 400 ਤੋ ਟੱਪ ਚੁੱਕੀ ਹੈ, ਜਿਥੇ ਵਿਦਿਆਰਥੀਆਂਨੂੰ ਸਿੱਖਿਆ ਦੇ ਨਾਲ ਖੇਡਾਂ ਤੇ ਸਹਿਤਕ ਗਤੀਵਿਧੀਆ ਨਾਲ ਜੋੜਿਆ ਜਾਂਦਾ ਹੈ।ਇਸ ਸਮੇ ਉਨਾਂ ਨਾਲ ਆਪ ਆਗੂ ਰਸ਼ਪਾਲ ਸਿੰਘ ਵਰਿਆਹ , ਕਾਲਾ ਸਿੰਘ, ਮੰਗਾ ਸਿੰਘ,ਸੀਤਾ ਸਿੰਘ ,ਅਧਿਆਪਕ ਹਰਪਾਲ ਸਿੰਘ ਕੋਟਲਾ ਤੇ ਓਕਾਰ ਸਿੰਘ ਵੀ ਹਾਜਰ ਸਨ।

Share this News