Total views : 5512985
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀ ਆਰੀਆ ਯੁਵਤੀ ਸਭਾ ਦੁਆਰਾ ਸਵਾਮੀ ਸ਼ਰਧਾਨੰਦ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਹਵਨ ਦਾ ਆਰੰਭ ਗਾਇਤ੍ਰੀ ਮੰਤਰ ਦੇ ਜਾਪ ਨਾਲ਼ ਹੋਇਆ। ਇਸ ਮੌਕੇ `ਤੇ ਸ਼਼੍ਰੀ ਸੁਦਰਸ਼ਨ ਕਪੂਰ (ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ) ਮੁੱਖ ਯਜਮਾਨ ਦੇ ਰੂਪ ਵਿੱਚ ਅਤੇ ਪ੍ਰਿੰ. ਡਾ. ਪੁਸ਼ਪਿੰਦਰ ਵਾਲੀਆ ਹਾਜ਼ਰ ਰਹੇ।
ਪ੍ਰਿੰ. ਡਾ. ਪੁਸ਼ਪਿੰਦਰ ਵਾਲੀਆ ਨੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੰਸਥਾ ਅਤੇ ਇਸ ਸੰਸਥਾ ਨਾਲ ਜੁੜੇ ਸਾਰੇ ਲੋਕ ਇੱਕ ਪਰਿਵਾਰ ਹਨ ਜੋ ਇਸ ਸੰਸਥਾ ਨੂੰ ਪ੍ਰੇਮਪੂਰਵਕ ਚਲਾ ਰਹੇ ਹਨ। ਉਹਨਾਂ ਨੇ ਆਪਣੇ ਕਥਨ ਵਿੱਚ ਸਭ ਤੋਂ ਪਹਿਲਾਂ ਕਾਲਜ ਦੁਆਰਾ ਆਰੀਆ ਸਮਾਜ ਦੇ ਅਨੇਕਾਂ ਅਵਸਰਾਂ `ਤੇ ਕਰਵਾਈਆਂ ਗਈਆਂ ਗਤੀਵਿਧੀਆਂ ਨਾਲ ਸਭ ਨੂੰ ਜਾਣੂ ਕਰਵਾਇਆ। ਪ੍ਰਿੰ. ਡਾ. ਵਾਲੀਆ ਨੇ ਮਾਣਯੋਗ ਡਾ. ਪੂਨਮ ਸੂਰੀ, ਪ੍ਰਧਾਨ, ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੀ ਪ੍ਰਸ਼ੰਸਾ ਕੀਤੀ ਜੋ ਮਹਾਤਮਾ ਆਨੰਦ ਸਵਾਮੀ ਜੀ ਦੇ ਪੋਤਰੇ ਹੋਣ ਦੇ ਕਾਰਨ, ਆਰੀਆ ਸਮਾਜ ਦੇ ਲੋਕਾਚਾਰ ਅਤੇ ਕੀਮਤਾਂ ਦੇ ਸਾਰ ਅਤੇ ਪ੍ਰੇਰਣਾ ਦੇ ਇੱਕ ਸਮਰਿੱਧ ਸ੍ਰੋਤ ਹਨ।
ਸ਼਼੍ਰੀ ਸੁਦਰਸ਼ਨ ਕਪੂਰ ਜੀ ਨੇ ਹਵਨ ਦੀ ਸਫ਼ਲ ਸਮਾਪਤੀ `ਤੇ ਪ੍ਰਿੰਸੀਪਲ ਡਾ. ਵਾਲੀਆ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਇਸ ਤੱਥ `ਤੇ ਰੌਸ਼ਨੀ ਪਾਈ ਕਿ ਸਵਾਮੀ ਸ਼ਰਧਾਨੰਦ ਜੀ ਨੇ ਆਪਣਾ ਸੰਪੂਰਨ ਜੀਵਨ ਮਾਨਵਤਾ ਦੀ ਸੇਵਾ ਦੇ ਲਈ ਸਮਰਪਿਤ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਵਾਮੀ ਜੀ ਦਾ ਵਿਅਕਤਿਤਵ ਬਹੁਤ ਜ਼ਿਆਦਾ ਸ਼ਲਾਘਾਯੋਗ ਹੈ ਅਤੇ ਸਵਾਮੀ ਸ਼ਰਧਾਨੰਦ ਜੀ ਨੂੰ ਮੇਰਾ ਨਮਨ ਹੈ ਜਿੰਨ੍ਹਾਂ ਨੇ ਪਿੰਡ-ਪਿੰਡ ਅਤੇ ਘਰ-ਘਰ ਤੱਕ ਆਰੀਆ ਸਮਾਜ ਦਾ ਪ੍ਰਚਾਰ ਕੀਤਾ। ਡੀ.ਏ.ਵੀ ਸੰਸਥਾਵਾਂ ਅੱਜ ਵੀ ਇਸ ਕਾਰਜ ਵਿੱਚ ਜੁਟੀਆਂ ਹੋਈਆਂ ਹਨ।
ਕਾਲਜ ਦੇ ਸੰਗੀਤ ਵਿਭਾਗ ਦੁਆਰਾ ਮਧੁਰ ਭਜਨ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋ. ਡਾ. ਅਨੀਤਾ ਨਰੇਂਦ੍ਰ ਦੁਆਰਾ ਮੰਚ ਸੰਚਾਲਨ ਕੀਤਾ ਗਿਆ। ਇਸ ਮੌਕੇ `ਤੇ ਕਰਨਲ ਵੇਦ ਮਿੱਤਰ, ਸ਼਼੍ਰੀ ਰਕੇਸ਼ ਮਹਿਰਾ, ਸ਼਼੍ਰੀ ਸੰਦੀਪ ਆਹੁਜਾ, ਸ਼਼੍ਰੀਮਤੀ ਰੇਣੂ ਘਈ (ਪ੍ਰਧਾਨ, ਇਸਤਰੀ ਸਮਾਜ), ਸ਼਼੍ਰੀ ਹਰੀਸ਼ ਕੁਮਾਰ, ਸ਼਼੍ਰੀ ਅਨਿਲ ਵਿਨਾਇਕ, ਸ਼਼੍ਰੀਮਤੀ ਰਜਨੀ ਓਬਰਾਏ, ਸ਼਼੍ਰੀਮਤੀ ਰਮਾ ਵੈਦ (ਮੈਂਬਰ, ਆਰਿਆ ਸਮਾਜ), ਸ਼਼੍ਰੀਮਤੀ ਬਲਬੀਰ ਕੌਰ ਬੇਦੀ, ਪ੍ਰਿੰ. ਡਾ. ਪੱਲਵੀ ਸੇਠੀ ਅਤੇ ਕਾਲਜ ਦਾ ਟੀਚਿਂਗ ਅਤੇ ਨਾਨ-ਟੀਚਿਂਗ ਸਟਾਫ਼, ਆਫਿਸ ਬੀਅਰਰਜ਼ ਅਤੇ ਵਿਦਿਆਰਥਣਾਂ ਮੌਜੂਦ ਸਨ।