ਝਬਾਲ ਨੇੜੇ ਪੁਲਿਸ ਵੱਲੋਂ ਢੋਟੀਆ ਬੈਂਕ ਡਕੈਤੀ ਵਿੱਚ ਲੋੜੀਂਦਾ ਗੈਂਗਸਟਰ ਰਾਜੂ ਸ਼ੂਟਰ ਪੁਲਿਸ ਐਂਨਕਾਊਟਰ ਦੌਰਾਨ ਸਾਥੀ ਸਮੇਤ ਗ੍ਰਿਫਤਾਰ

4678962
Total views : 5513030

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਐਸ.ਐਸ.ਪੀ ਤਰਨ ਤਾਰਨ ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਜਿਲਾ ਪੁਲਿਸ ਵਲੋ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਅਤੇ ਗੈਂਗਸ਼ਟਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਿਲਆਂ
ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਪਿੰਡ ਮੰਨਣ ਤੋਂ ਢੰਡ ਰੋਡ ਪੁੱਲ ਸੂਆ ਬਾਹੱਦ ਰਕਬਾ ਐਮਾਂ ਕਲ੍ਹਾਂ ਪਰ ਮੌਜੁਦ ਸੀ।ਜਿਸ ਦੌਰਾਨ ਹਿਊਮਨ-ਇੰਟ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇਹ ਸੂਚਨਾ ਮਿਲੀ ਕੇ ਨਾਮੀ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਆਪਣੇ ਸਾਥੀ ਸਮੇਤ ਝਬਾਲ ਏਰੀਏ ਵਿੱਚ ਘੁੰਮ ਰਿਹਾ ਹੈ। ਜਿਸ ਦੋਰਾਨ ਪੁਲਿਸ ਪਾਰਟੀ ਨੂੰ ਇੱਕ ਮੋਟਰਸਾਈਕਲ ਸਪਲੈਡਰ ਪਰ ਸਵਾਰ ਦੋ ਮੋਨੇ ਨੌਜਵਾਨ ਪਿੰਡ ਮੰਨਣ ਤੋਂ ਆਉਦੇ ਦਿਖਾਈ ਦਿੱਤੇ।ਜਿੰਨਾਂ ਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਜੋ ਮੋਟਰਸਾਈਕਲ ਚਾਲਕ ਵੱਲੋਂ ਚਲਾਕੀ ਨਾਲ ਮੋਟਰਸਾਈਕਲ ਨੂੰ ਲ਼ਿੰਕ ਰੋਡ ਪੁੱਲ ਸੂਆਂ ਬਾਬਾ ਬੁੱਢਾ ਸਾਹਿਬ ਵੱਲ ਨੂੰ ਮੋੜ ਕੇ ਭਜਾ ਲਿਆ।

ਜਿਸ ਪਰ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਿੱਛਾ ਕੀਤਾ ਗਿਆ ਜਿਸ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਵੱਲੋਂ ਪੁਲਿਸ ਪਾਰਟੀ ਪਰ ਫਾਇਰਿੰਗ ਕਰ ਦਿੱਤੀ ਜੋ ਕਿ ਪੁਲਿਸ ਪਾਰਟੀ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਅਤੇ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਦੇ ਹੋਏ ਫਾਇਰਿੰਗ ਕੀਤੀ ਗਈ। ਜਿਸ ਕਾਰਨ ਮੋਟਰਸਾਈਕਲ ਸਲਿੱਪ ਹੋਣ ਕਾਰਨ ਡਿੱਗ ਪਿਆ ਅਤੇ ਦੋਹਾਂ ਨੌਜਵਾਨਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਪੁੱਤਰ ਹੀਰਾ ਸਿੰਘ ਵਾਸੀ ਸੰਘੇ ਦੱਸਿਆ ਅਤੇ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਪਰਮਿੰਦਰਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਤਰਸੇਮ ਸਿੰਘ ਵਾਸੀ ਇੱਬਣ ਕਲ੍ਹਾਂ ਦੱਸਿਆ। ਜੋ ਉਕਤ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਦੇ ਹੱਥ ਵਿੱਚ ਫੜੇ ਇੱਕ ਪਿਸਟਲ 30 ਬੋਰ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਉਸਦੀ ਤਲਾਸ਼ੀ ਕਰਨ ਤੇ ਰਾਜੂ ਸ਼ੂਟਰ ਦੀ ਸੱਜੀ ਡੱਬ ਵਿੱਚੋ ਇੱਕ ਪਿਸਟਲ 32 ਬੋਰ ਬ੍ਰਾਮਦ ਕਰਕੇ ਮੱਕਦਮਾ ਨੰਬਰ 172 ਮਿਤੀ 21.12.2023 ਜੁਰਮ 307,186,427,34 ਆਈ.ਪੀ.ਸੀ 25/54/59 ਅਸਲਾ ਐਕਟ ਥਾਣਾ ਝਬਾਲ ਦਰਜ਼ ਰਜਿਸਟਰ ਕੀਤਾ ਗਿਆ।ਇਸ ਦੌਰਾਨ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਉੇਸਨੂੰ ਇਲਾਜ ਵਾਸਤੇ ਸਿਵਲ ਹਸਤਪਾਲ ਭੇਜ ਦਿੱਤਾ ਗਿਆ।
ਇੱਥੇ ਜਿਕਰਯੋਗ ਗੱਲ ਹੈ ਕਿ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਐਸ.ਬੀ.ਆਈ ਬੈਂਕ ਪਿੰਡ ਢੋਟੀਆਂ ਦੀ ਡਕੈਤੀ ਵਿੱਚ ਮੁੱਖ ਦੋਸ਼ੀ ਸੀ ਜਿਸਨੇ ਡਕੈਤੀ ਦੌਰਾਨ ਇੱਕ ਪੁਲਿਸ ਕਰਮਚਾਰੀ ਨੂੰ ਗੋਲੀਆਂ ਮਾਰਕੇ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਸੀ।ਇਸ ਸਮੇ ਉਨਾ ਨਾਲ ਸ੍ਰੀ ਮਨਿੰਦਰ ਸਿੰਘ ਆਈ.ਪੀ.ਐਸ ਐਸ.ਪੀ ਹੈਡਕੁਆਟਰ/ਐਸ.ਪੀ (ਡੀ) ਤਰਨ ਤਾਰਨ ਜੀ ਦੀ ਨਿਗਰਾਨੀ ਹੇਠ ਸ੍ਰੀ ਅਰੁਣ ਸ਼ਰਮਾਂ ਡੀ.ਐਸ.ਪੀ (ਡੀ) , ਇੰਸ਼: ਹਰਿੰਦਰ ਸਿੰਘ ਐਸ.ਐਚ.ਓ ਝਬਾਲ ਅਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੇ ਇੰਚਾਰਜ ਇੰਸ: ਪ੍ਰਭਜੀਤ ਸਿੰਘ ਵੀ ਹਾਜਰ ਸਨ।

ਜ਼ਖ਼ਮੀ ਹੋਇਆ ਰਾਜੂ ਸ਼ੂਟਰ ਪੀਜੀਆਈ ਰੈਫਰ, ਪ੍ਰਿੰਸ ਦਾ ਚਾਰ ਦਿਨ ਦਾ ਮਿਲਿਆ ਰਿਮਾਂਡ

ਉਨ੍ਹਾਂ ਦੱਸਿਆ ਕਿ ਰਾਜੂ ਸ਼ੂਟਰ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਜਦੋਂਕਿ ਪਰਮਿੰਦਰਦੀਪ ਸਿੰਘ ਨੂੰ ਪ੍ਰਿੰਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਸਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਉੱਪਰ ਹਮਲਾ ਕਰਨ ਦੇ ਦੋਸ਼ ਹੇਠ ਦੋਵਾਂ ਖਿਲਾਫ ਥਾਣਾ ਝਬਾਲ ’ਚ ਮੁਕੱਦਮਾਂ ਦਰਜ ਕੀਤਾ ਗਿਆ ਹੈ। ਜਦੋਂਕਿ ਰਾਜੂ ਸ਼ੂਟਰ ਦੇ ਖਿਲਾਫ ਪਹਿਲਾਂ ਵੀ ਅੰਮਿ੍ਤਸਰ ਅਤੇ ਤਰਨਤਾਰਨ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ’ਚ 9 ਮੁਕੱਦਮੇਂ ਦਰਜ ਹਨ।

Share this News