Total views : 5506406
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸੇਂਟ ਸੋਲਜ਼ਰ ਇਲੀਟ ਕਾਨਵੈਂਟ ਗਰੁੱਪ ਆਫ਼ ਸਕੂਲ ਵਿੱਚ 13ਵਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡਾ.ਹਰਨੂਰ ਕੌਰ ਢਿੱਲੋ ( ਐੱਸ.ਡੀ.ਐੱਮ ਮਜੀਠਾ ), ਗੈਸਟ ਆਫ਼ ਆਨਰ ਸ. ਸਿੰਦਰ ਸਿੰਘ ( ਐਕਸ.ਸੀ.ਈ.ਓ ), ਪ੍ਰੋ. ਅਮਿੰਤ ਹਸੀਜਾ ( ਡੀਨ ਅਤੇ ਪ੍ਰਿੰਸੀਪਲ ਗਲੋਬਲ ਇੰਸਟੀਟਿਊਟ ਅੰਮ੍ਰਿਤਸਰ ) ਨੇ ਸ਼ਿਰਕਤ ਕੀਤੀ। ਸਮਾਰੋਹ ਦਾ ਆਗਾਜ ਗੌਰਵ ਤੇ ਮਾਣ – ਸਨਮਾਨ ਦੇ ਪੵਤੀਕ ਸੇਂਟ ਸੋਲਜ਼ਰ ਇਲੀਟ ਕਾਨਵੈੰਟ ਸਕੂਲ ਚਵਿੰਡਾ ਦੇਵੀ ਨੇ ਗਾਣ ‘ਤੇ ਸ਼ਬਦ ਉਚਾਰਨ ਤਹਿਤ ਮੁੱਖ ਮਹਿਮਾਨ ਵੱਲੋੰ ਸਮਾਂ ਰੌਸ਼ਨ ਕਰਕੇ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਦੀ ਦੇਖ-ਰੇਖ ਹੇਠ ਇਸ ਪ੍ਰੋਗਰਾਮ ਦਾ ਥੀਮ ” ਗੁਰੂ ਤੱਥ ” ‘ਚ ਨੰਨੇ – ਮੁੰਨੇ ਵਿਦਿਆਰਥੀਆਂ ਨੇ ਰੰਗਾ – ਰੰਗ ਪ੍ਰੋਗਰਾਮ ਵਿੱਚ ਆਪਣੀ ਪੇਸ਼ਕਾਰੀ ਦਿੱਤੀ।
ਇਸ ਸਮੇਂ ਸਾਇੰਸ, ਆਰਟ ਅਤੇ ਸਕੂਲ ਦੀਆਂ ਪ੍ਰਾਪਤੀਆਂ ਨਾਲ ਸਬੰਧਿਤ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਸਕੂਲ ਵੱਲੋ ਆਏ ਹੋਏ ਮਹਿਮਾਨਾਂ ਨਾਲ ” ਪੈਨਲ ਡਿਸਕਸ਼ਨ ” ਵੀ ਕੀਤੀ ਗਈ। ਇਸ ਮੌਕੇ ‘ਤੇ ਮੁੱਖ ਮਹਿਮਾਨ ਡਾ. ਹਰਨੂਰ ਕੌਰ ਢਿੱਲੋ ( ਐੱਸ.ਡੀ.ਐੱਮ ਮਜੀਠਾ ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉੱਜ਼ਲ ਭਵਿੱਖ ਦਾ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਸੇੰਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਸ਼ਹਿਰ ਦਾ ਮੋਹਰੀ ਸਕੂਲ ਹੈ। ਇਹ ਸਕੂਲ ਹਨੇਰੇ ਵਿੱਚ ਦੀਵੇ ਦੀ ਲੋਅ ਵਾਂਗ ” ਵਿੱਦਿਆ ਦਾ ਚਾਨਣ ” ਫੈਲਾ ਰਿਹਾ ਹੈ।
ਇਸ ਇਨਾਮ ਵੰਡ ਸਮਾਰੋਹ ਵਿੱਚ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਕੌਰ ਥਿੰਦ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਤੇ ਵਿਦਿਆਰਥੀਆ ਦੇ ਜੀਵਨ ਵਿੱਚ ਗੁਰੂ ( ਅਧਿਆਪਕ ) ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦੇ ਐਮ.ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ, ਵਾਈਸ ਚੇਅਰਮੈਨ ਅਸ਼ਵਨੀ ਕਪੂਰ, ਮਿਸਟਰ ਸਵੀ ਕਪੂਰ ( ਸੀ.ਈ.ਓ ), ਕੋਮਲ ਕਪੂਰ ( ਮੈਨੇਜਿੰਗ ਡਾਇਰੈਕਟਰ ), ਏ.ਸੀ ਰਾਜਵਿੰਦਰ ਕੌਰ, ਕੋਆਰਡੀਨੇਟ ਪ੍ਰਿਅੰਕਾ ਸ਼ਰਮਾ, ਡਾ.ਰੁਪਿੰਦਰ ਸਿੰਘ, ਡਾ. ਜਸਵਿੰਦਰ ਸਿੰਘ ਕਾਹਲੋਂ ( ਮਜੀਠਾ ), ਪ੍ਰਿੰਸੀਪਲ ਹਰਜਿੰਦਰਪਾਲ ਕੌਰ ( ਮਜੀਠਾ ), ਪ੍ਰਿੰਸੀਪਲ ਅਮਰਪ੍ਰੀਤ ਕੌਰ (ਜੰਡਿਆਲਾ ਗੁਰੂ ), ਜਸਕੰਵਲ ਸਿੰਘ ਕਾਹਲੋਂ (ਡਿਸਟਿਕ ਸਰਵਿਸ ਮੈਨੇਜਰ ਨਿਊਕਲਰ ਕੈਨੇਡਾ ), ਤਨਵੀਰ ਕੌਰ ਕਾਹਲੋਂ (ਐਡਮਿਨ ਐਸੋਸੀਏਟ ਲੰਡਨ ਹੈਲਥ ਸਾਇੰਸ ਸੈਂਟਰ ਉਨਟਾਰੀਓ ), ਕਰਮਜੀਤ ਸਿੰਘ , ਵਰੂਨ ਭੰਡਾਰੀ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ। ਇਨ੍ਹਾਂ ਤੋਂ ਇਲਾਵਾ ਦੀਪਤੀ ਭੰਡਾਰੀ, ਰਣਜੀਤ ਸਿੰਘ , ਗੁਰਿੰਦਰ ਸਿੰਘ, ਬਿਕਰਮਜੀਤ ਸਿੰਘ ਉਦੋਕੇ , ਰਾਜਵੀਰ ਸਿੰਘ ਖੇੜੇ, ਹਰਿੰਦਰ ਸਿੰਘ ਭੰਗਾਲੀ , ਬਲਜਿੰਦਰ ਸਿੰਘ ਬੱਗਾ, ਸਮਸੇਰ ਸਿੰਘ ਬਾਬੋਵਾਲ, ਮਨਮੀਤ ਸਿੰਘ ਹਦਾਇਤਪੁਰ ,ਇੰਦਰ ਸਿੰਘ ਉਦੋਕੇ, ਮੰਗਲ ਸਿੰਘ ਉਦੋਕੇ , ਦਲਬੀਰ ਸਿੰਘ ਗੱਦਰਯਾਦਾ, ਹਰਵਿੰਦਰ ਸਿੰਘ ਖਿੱਦੋਵਾਲੀ , ਗੁਰਬਚਿੱਤਰ ਸਿੰਘ ਅਬਦਾਲ, ਵਿਜੇ ਕੁਮਾਰ ਕੱਥੂਨੰਗਲ , ਪ੍ਰਭਦਿਆਲ ਸਿੰਘ ਲੰਬੜਦਾਰ ਚਵਿੰਡਾ ਦੇਵੀ, ਬਲਜੀਤ ਸਿੰਘ, ਵਿੱਕੀ ਭੰਡਾਰੀ, ਸ਼ਿਖਾ ਭੰਡਾਰੀ, ਸਤਪਾਲ ਸਿੰਘ, ਅਸ਼ੀਸ ਭੰਡਾਰੀ, ਜਗਤਾਰ ਸਿੰਘ ਆਦਿ ਸਮੂਹ ਸਟਾਫ਼ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਇਨ੍ਹਾਂ ਦੇ ਮਾਤਾ – ਪਿਤਾ ਵੀ ਹਾਜ਼ਰ ਸਨ ।