Total views : 5507045
Total views : 5507045
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮਿ੍ਤਸਰ/ਉਪਿੰਦਰਜੀਤ ਸਿੰਘ
ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ, ਜਿੰਨਾ ਨੂੰ ਪੰਜਾਬ ਸਰਕਾਰ ਨੇ ਕਮਿਸ਼ਨਰ ਅੰਮਿ੍ਤਸਰ ਕਾਰਪੋਰੇਸ਼ਨ ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਹੈ, ਨੇ ਅੱਜ ਕਮਿਸ਼ਨਰ ਅੰਮਿ੍ਤਸਰ ਕਾਰਪੋਰੇਸ਼ਨ ਵਜੋਂ ਅਹੁਦਾ ਸੰਭਾਲ ਲਿਆ ਹੈ।ਉਨ੍ਹਾਂ ਇਸ ਦੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਹੈ।
ਕਮਿਸ਼ਨਰ ਦਾ ਅਹੁਦਾ ਜੋ ਕਿ ਸ੍ਰੀ ਰਾਹੁਲ ਦੀ ਬਦਲੀ ਮਗਰੋਂ ਖਾਲੀ ਸੀ, ਦੀ ਜ਼ਿੰਮੇਵਾਰੀ ਸ੍ਰੀ ਘਣਸ਼ਾਮ ਥੋਰੀ ਨੂੰ ਮਿਲਣ ਨਾਲ ਕਾਰਪੋਰੇਸ਼ਨ ਦੇ ਰੁਕੇ ਹੋਏ ਕੰਮ ਪੂਰੇ ਹੋਣ ਦੀ ਆਸ ਬੱਝੀ ਹੈ। ਸ੍ਰੀ ਥੋਰੀ 2010 ਬੈਚ ਦੇ ਆਈ ਏ ਐਸ ਅਧਿਕਾਰੀ ਹਨ। ਉਹ ਇਸ ਤੋਂ ਪਹਿਲਾਂ ਕਈ ਜਿਲਿਆਂ ਵਿੱਚ ਡਿਪਟੀ ਕਮਿਸ਼ਨਰ ਦੀ ਜਿੰਮੇਵਾਰੀ ਬਾਖੂਬੀ ਨਿਭਾਉਣ ਤੋਂ ਇਲਾਵਾ ਡਾਇਰੈਕਟਰ ਫੂਡ ਸਪਲਾਈ ਦੇ ਵਕਾਰੀ ਅਹੁਦੇ ਉਤੇ ਵੀ ਆਪਣੀ ਯੋਗਤਾ ਦੀ ਛਾਪ ਛੱਡ ਚੁੱਕੇ ਹਨ।