Total views : 5513346
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ ਵੱਲੋਂ ਅੱਜ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਟਰੈਫਿਕ ਵਿੰਗ ਦਾ ਇਕ ਹੇਲਪ ਲਾਈਨ ਨੰਬਰ 77101-04349 ਜਾਰੀ ਕੀਤਾ ਗਿਆ।
ਹੈਲਪ ਲਾਈਨ ਨੰਬਰ ਜਾਰੀ ਕਰਦਿਆ ਸ: ਭੁੱਲਰ ਨੇ ਕਿਹਾ ਕਿ ਜੇਕਰ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਬੰਧੀ ਕਿਸੇ ਪ੍ਰਕਾਰ ਦੀ ਕੋਈ ਸੂਚਨਾਂ ਜਾਂ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਇਸ ਹੈਲਪ ਲਾਈਨ ਨੰਬਰ ਪਰ ਫੋਨ ਕਾਲ ਜਾਂ ਵੱਟਸਐਪ ਰਾਹੀਂ ਸੰਪਰਕ ਕਰ ਸਕਦੇ ਹਨ, ਤਾਂ ਜੋ ਉਹਨਾ ਦੀ ਮੁਸ਼ਕਿਲ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ ਅਤੇ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ।ਇਸ ਸਮੇ ਉਨਾਂ ਨਾਲ ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ ਵੀ ਹਾਜਰ ਸਨ। ਉਨਾਂ ਨੇ ਟਰੈਫਿਕ ਕੰਟਰੋਲ ਕਰਨ ਲਈ ਤਾਇਨਾਤ ਪੁਲਿਸ ਅਫਸਰਾਂ ਤੇ ਜਵਾਨਾ ਦੀ ਤਾਇਨਾਤੀ ਅਤੇ ਲੱਗੇ ਵਾਹਨਾ ਦਾ ਵੇਰਵਾ ਦੇਦਿਆਂ ਦੱਸਿਆ ਕਿ=
ਟਰੈਫਿਕ ਅਤੇ ਪੀ.ਸੀ.ਆਰ ਪਰ ਕੁੱਲ ਕਰਮਚਾਰੀ- 714
ਕੁੱਲ ਜੋਨ- 03
ਕੁੱਲ ਡਿਊਟੀ ਪੁਆਇੰਟਸ 232
ਟਰੈਫਿਕ ਵਹੀਕਲ (ਕਾਰਾਂ) 47
ਮੋਟਰਸਾਈਕਲ- 41, ਕੁੱਲ 88 ਵਹੀਕਲਜ਼
ਸੁਪਰਵਾਈਜ਼ਰੀ ਅਫ਼ਸਰਾਨ ਏ.ਡੀ.ਸੀ.ਪੀ- 1, ਏ.ਸੀ.ਪੀ- 3, ਜੋਨ ਇੰਚਾਰਜ਼ 8
ਇਸਤੋਂ ਇਲਾਵਾ ਮੁੱਖ ਅਫ਼ਸਰ ਥਾਣਾਜਾਤ/ਇੰਚਾਰਜ਼ ਪੁਲਿਸ ਚੌਕੀਆਂ, ਪੀ.ਪੀ.ਆਰ ਮੁਤਾਬਿਕ ਆਪਣੇ ਆਪਣੇ ਇਲਾਕਾ ਵਿੱਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿੰਮੇਵਾਰ ਸ਼ੋਪੀ ਗਈ ਹੈ, ਇਸ ਸਬੰਧੀ ਉਹਨਾਂ ਦੀ ਪ੍ਰਫੋਰਮੈਂਸ ਵੀ ਦੇਖੀ ਜਾਵੇਗੀ।