ਥਾਣਾ ਸਿਵਲ ਲਾਈਨ ਵੱਲੋਂ ਰਾਹਗੀਰਾਂ ਪਾਸੋਂ ਤੇਜ਼ਤਾਰ ਹਥਿਆਰਾਂ ਦੀ ਨੋਕ ਤੇ ਮੋਬਾਇਲ ਫੋਨ ਖੋਹ ਕੇ ਅੱਗੇ ਦੁਕਾਨਦਾਰ ਨੂੰ ਵੇਚਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼

4679213
Total views : 5513411

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

 ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ  ਵੱਲੋਂ ਸਨੈਚਿੰਗ ਕਰਨ ਵਾਲਿਆ ਖਿਲਾਫ ਸਪੈਸ਼ਲ ਮੁਹਿੰਮ ਚਲਾ ਕੇ ਸ਼ਹਿਰ ਵਿੱਚ ਕਮਿਸ਼ਨਰੇਟ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਤੇ ਗਸ਼ਤਾਂ ਲੱਗਾ ਕੇ ਹੋਰ ਚੌਕਸੀ ਵਧਾਈ ਗਈ ਹੈ। ਜਿਸਤੇ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਥਾਣਾਂ ਸਿਵਲ ਲਾਈਨ ਦੇ ਐਸ.ਐਚ.ਓ ਸਬ-ਇੰਸਪੈਕਟਰ ਖੁਸ਼ਬੂ ਸ਼ਰਮਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾਂ ਤੋਂ ਮੋਬਾਇਲ ਫੋਨ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਵੱਡੀ ਗਿਣਤੀ ਵਿੱਚ ਮੋਬਾਇਲ ਫੋਨ, ਵਾਰਦਾਤ ਸਮੇਂ ਵਰਤੀ ਐਕਟੀਵਾਂ ਅਤੇ ਤੇਜ਼ਧਾਰ ਹਥਿਆਰ ਵੀ ਬ੍ਰਾਮਦ ਕੀਤਾ ਗਿਆ ਹੈ, ਅਤੇ ਖੋਹਸੁਦਾ ਮੋਬਾਇਲ ਫੋਨ ਖਰੀਦਣ ਵਾਲੇ ਦੁਕਾਨਦਾਰ ਨੂੰ ਵੀ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

1 ਝਪਟਮਾਰ ਤੇ 1 ਦੁਕਾਨਦਾਰ ਨੂੰ ਕਾਬੂ ਕਰਕੇ 21 ਮੋਬਾਇਲ ਫੋਨ ਕੀਤੇ ਬ੍ਰਾਮਦ-ਖੋਸਾ

ਜਿਸ ਸਬੰਧੀ ਜਾਣਕਾਰੀ ਦੇਦਿਆਂ ਇਕ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੌਰਥ,ਅੰਮ੍ਰਿਤਸਰ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਮਨੀਸ਼ ਸ਼ਰਮਾਂ ਵਾਸੀ ਈਸ਼ਵਰ ਨਗਰ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਉਹ ਮਿਤੀ 11-12-2023 ਨੂੰ ਸਮਾਂ ਕਰੀਬ 2:00 ਪੀ.ਐਮ, ਆਪਣੀ ਬੇਟੀ ਨੂੰ ਉਸਦੇ ਸਕੂਲ ਨਜ਼ਦੀਕ ਪੁਲਿਸ ਲਾਈਨ,ਅੰਮ੍ਰਿਤਸਰ ਵਿੱਖੇ ਲੈਣ ਗਿਆ ਸੀ ਤੇ ਜਦੋਂ ਉਹ ਆਪਣੇ ਮੋਬਾਇਲ ਫੋਨ ਮਾਰਕਾ ਵੀਵੋ ਵੀ-17 ਤੇ ਗੱਲ ਕਰ ਰਿਹਾ ਸੀ ਤਾਂ ਐਕਟੀਵਾਂ ਸਵਾਰ ਵਿਅਕਤੀ ਵੱਲੋਂ ਉਸਦਾ ਮੋਬਾਇਲ ਫੋਨ ਖੋਹ ਕਰ ਲਿਆ ਤੇ ਖੋਹ ਕਰਨ ਵਾਲੇ ਦੇ ਹੱਥ ਵਿੱਚ ਇੱਕ ਤੇਜ਼ਧਾਰ ਹਥਿਆਰ ਵੀ ਸੀ। ਜਿਸਤੇ ਥਾਣਾ ਸਿਵਲ ਲਾਈਨ ਵੱਲੋਂ ਮੁਕੱਦਮਾਂ ਦਰਜ਼ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।

ਉਨਾਂ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਹਰਮਨਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਐਸਕੋਰਟ ਐਵੀਨਿਊ, ਵੇਰਕਾ, ਅੰਮ੍ਰਿਤਸਰ ਨੂੰ ਮਿਤੀ 12-12-2023 ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੀ ਐਕਟੀਵਾਂ ਸਕੂਟੀ ਰੰਗ ਗਰੇਅ ਅਤੇ ਤੇਜ਼ਧਾਰ ਹਥਿਆਰ ਬ੍ਰਾਮਦ ਕੀਤਾ ਗਿਆ ਹੈ।

ਸੁਰੂਆਤੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਦੋਸ਼ੀ ਹਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਰਣਜੀਤ ਐਵੀਨਿਊ, ਸਿਵਲ ਲਾਈਨ, ਬਾਈਪਾਸ ਆਦਿ ਖੇਤਰ ਵਿੱਚ ਰਾਹਗੀਰਾਂ ਪਾਸੋਂ ਤੇਜ਼ਧਾਰ ਹਥਿਆਰ ਦੀ ਨੌਕ ਤੇ ਮੋਬਾਇਲ ਫੋਨਾਂ ਦੀ ਖੋਹ ਕੀਤੀ ਹੇ ਅਤੇ ਇਹ ਖੋਹਸੁੱਦਾ ਮੋਬਾਇਲ ਫੋਨ ਅੱਗੇ ਲਿਬਰਟੀ ਮਾਰਕਿਟ ਵਿੱਖੇ ਇੱਕ ਵਿਅਕਤੀ ਸੰਦੀਪ ਧਵਨ ਉਰਫ਼ ਗੋਲਾ (ਐਸ.ਡੀ ਟੈਲੀਕੋਮ) ਨੂੰ 3500/-ਰੁਪਏ ਵਿੱਚ ਵੇਚ ਦੇਂਦਾ ਸੀ ਤੇ ਇਹ ਦੁਕਾਨਦਾਰ ਖੋਹਸੁਦਾ ਮੋਬਾਇਲ ਫੋਨਾਂ ਵਿੱਚ ਤਕਨੀਕੀ ਫੇਰਬਦਲ ਕਰਕੇ ਅੱਗੇ ਗ੍ਰਾਹਕਾਂ ਨੂੰ ਵੇਚ ਕੇ ਮੋਟੀ ਕਮਾਈ ਕਰਦਾ ਸੀ। ਜੋ ਸੰਦੀਪ ਧਵਨ ਉਰਫ਼ ਗੋਲਾ ਨੂੰ ਵੀਂ ਮੁਕੱਦਮਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Share this News