Total views : 5513409
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਵੱਲੋਂ ਆਵਾਜਾਈ ਪੱਖੋਂ ਸ਼ਹਿਰ ਦਾ ਅਹਿਮ ਰਸਤਾ ਜੋ ਕਿ ਰੀਗੋ ਬਿ੍ਰਜ ਵਜੋਂ ਜਾਣਿਆ ਜਾਂਦਾ ਹੈ, ਨੂੰ ਮੁੜ ਉਸਾਰੀ ਲਈ ਬੰਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਭਾਰਤੀ ਰੇਲਵੇ ਵੱਲੋਂ ਪੁਰਾਣੇ ਹੋ ਚੁੱਕੇ ਇਸ ਪੁੱਲ ਨੂੰ ਨਵਾਂ ਉਸਾਰਨ ਲਈ ਇਸ ਪੁੱਲ ਤੋਂ ਆਵਜਾਈ ਰੋਕਣ ਦੀ ਮੰਗ ਬੀਤੇ ਦਿਨੀਂ ਕੀਤੀ ਗਈ ਸੀ, ਪਰ ਡਿਪਟੀ ਕਮਿਸ਼ਨਰ ਨੇ ਇਸ ਰਸਤੇ ਨੂੰ ਉਸਾਰੀ ਲਈ ਬੰਦ ਕਰਨ ਤੋਂ ਪਹਿਲਾਂ ਟਰੈਫਿਕ ਪੁਲਿਸ, ਮਿਉਂਸੀਪਲ ਕਾਰਪੋਰੇਸ਼ਨ, ਲੋਕ ਨਿਰਮਾਣ ਵਿਭਾਗ ਅਤੇ ਨਗਰ ਸੁਧਾਰ ਟਰੱਸਟ ਨੂੰ ਲੋਕਾਂ ਲਈ ਬਦਲਵੇਂ ਰਸਤੇ ਲੋਕਾਂ ਲਈ ਦੇਣ ਦੀ ਹਦਾਇਤ ਕੀਤੀ ਸੀ।
ਸਾਰੇ ਵਿਭਾਗਾਂ ਵੱਲੋਂ ਆਈ ਰਿਪੋਰਟ ਮਗਰੋਂ ਡਿਪਟੀ ਕਮਿਸ਼ਨਰ ਨੇ ਰੀਗੋ ਬਿ੍ਰਜ ਨੂੰ ਮੁੜ ਉਸਾਰੀ ਲਈ ਬੰਦ ਕਰਨ ਦਾ ਹੁੱਕਮ ਕਰ ਦਿੱਤਾ। ਉਨਾਂ ਟਰੈਫਿਕ ਪੁਲਿਸ ਨੂੰ ਇਸ ਰਸਤੇ ਦੀ ਥਾਂ ਭੰਡਾਰੀ ਪੁੱਲ ਤੇ ਖਾਲਸਾ ਕਾਲਜ ਵਾਲੇ ਸਾਹਮਣੇ ਪੁੱਲ ਲੋਕਾਂ ਲਈ ਵਰਤੋਂ ਵਿਚ ਲਿਆਉਣ ਦੀ ਹਦਾਇਤ ਕਰਦੇ ਕਿਹਾ ਕਿ ਪੁੱਲ ਦੀ ਉਸਾਰੀ ਦਾ ਕੰਮ ਪੂੁਰਾ ਹੋਣ ਤੱਕ ਉਕਤ ਰਸਤੇ ਤੋਂ ਆਵਾਜਾਈ ਨੂੰ ਭੇਜਿਆ ਜਾਵੇ।
ਉਨਾਂ ਰੇਲਵੇ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸ਼ਹਿਰ ਦੀ ਟਰੈਫਿਕ ਲੋੜਾਂ ਨੂੰ ਵੇਖਦੇ ਹੋਏ ਇਹ ਪੁੱਲ ਘੱਟ ਤੋਂ ਘੱਟ ਸਮੇਂ ਵਿਚ ਬਨਾਉਣ ਦਾ ਉਪਰਾਲਾ ਕੀਤਾ ਜਾਵੇ ਤਾਂ ਜੋ ਲੋਕ ਲੰਮਾ ਸਮਾਂ ਇਸ ਦੀ ਉਸਾਰੀ ਦਾ ਇੰਤਜ਼ਾਰ ਨਾ ਕਰਨਾ ਪਵੇ। ਉਨਾਂ ਪੁੱਲ ਦੀ ਉਸਾਰੀ ਰੇਲਵੇ ਦੇ ਇੰਜੀਨੀਅਰਾਂ ਵੱਲੋਂ ਦਿੱਤੇ ਗਏ 24 ਮਹੀਨਿਆਂ ਦੇ ਸਮੇਂ ਦੇ ਅੰਦਰ-ਅੰਦਰ ਪੂਰੀ ਕਰਨ ਅਤੇ ਉਸਾਰੀ ਵੇਲੇ ਲਏ ਜਾਣ ਵਾਲੇ ਸਾਰੇ ਸੁਰੱਖਿਆ ਮਾਪਦੰਡ ਅਪਨਾਏ ਜਾਣ ਦੀ ਹਦਾਇਤ ਵੀ ਵਿਭਾਗ ਨੂੰ ਕੀਤੀ।