ਪੁਲਿਸ ਦੀ ਸ਼ਪੈਸ਼ਲ ਜਾਂਚ ਟੀਮ ਨੇ ਐਨ. ਡੀ .ਪੀ .ਐਸ .ਕੇਸ ’ਚ ਮਜੀਠੀਆ ਨੂੰ 18 ਨੂੰ ਕੀਤਾ ਤਲਬ-ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਾਹੀ ਭੇਜੇ ਸੰਮਨ

4679213
Total views : 5513409

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਪਟਿਆਲਾ/ਬੀ.ਐਨ.ਈ ਬਿਊਰੋ

ਦਸੰਬਰ 2021 ਵਿਚ ਵਿਚ ਦਰਜ ਹੋਏ ਐਨ ਡੀ ਪੀ ਐਸ ਕੇਸ ਦੇ ਮਾਮਲੇ ਵਿਚ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦੇ ਮੁਖੀ ਨੇ 18 ਦਸੰਬਰ ਨੂੰ ਸਵੇਰੇ 11.00 ਵਜੇ ਪਟਿਆਲਾ ਵਿਚ ਚੇਅਰਮੈਨ ਦਫਤਰ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।

ਸੰਮਨ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਸੰਮਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ’ਲਵ ਲੈਟਰ’ ਮਿਲਣ ਦੀ ਗੱਲ ਕਹਿੰਦਿਆਂ ਆਖਿਆ ਹੈ ਕਿ ਉਹ ਕਿਸੇ ਵੀ ਤਰੀਕੇ ਦੱਬਣ ਵਾਲੇ ਨਹੀਂ ਹਨ। 

ਯਾਦ ਰਹੇ ਕਿ ਇਸ ਕੇਸ ਵਿਚ ਮਜੀਠੀਆ ਨੇ ਫਰਵਰੀ 2022 ਵਿਚ ਸਰੰਡਰ ਕੀਤਾ ਸੀ ਜਿਸ ਮਗਰੋਂ ਉਹ 6 ਮਹੀਨੇ ਪਟਿਆਲਾ ਜੇਲ੍ਹ ਵਿਚ ਬੰਦ ਰਹੇ ਤੇ ਫਿਰ ਅਗਸਤ 2022 ਵਿਚ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਸੀ।

Share this News