ਪੰਜਾਬ ਭਾਜਪਾ ਨੇ ਸੂਬੇ ਵਿੱਚ ਐਸ.ਸੀ ਮੋਰਚੇ 35 ਜਿਲਾ ਇੰਚਾਰਜਾਂ ਦੀਆਂ ਕੀਤੀਆਂ ਨਿਯੁਕਤੀਆਂ

4679686
Total views : 5514114

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵਕੇਟ ਉਪਿੰਦਰਜੀਤ ਸਿੰਘ

ਭਾਜਪਾ ਐਸ. ਸੀ (ਅਨੁਸੂਚਿਤ ਜਾਤੀ ) ਮੋਰਚਾ ਦੇ ਸੂਬਾ ਪ੍ਰਧਾਨ ਐਸ ਆਰ ਲੱਧੜ ਨੇ ਭਾਜਪਾ ਦੇ ਸੂਬਾ ਪ੍ਰਧਾਨ ਸ਼ੁਨੀਲ ਜਾਖੜ ,ਸ਼ੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸਲੂ ਤੇ ਐਸਸੀ ਮੋਰਚਾ ਦੇ ਸੂਬਾ ਇਚਾਰਜ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਾਰੀਨ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬੇ ਦੇ ਪੈਂਤੀ (35)ਜਿਲਿਆ ਦੇ ਜਿਲਾ ਇਨਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ ।ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਰੂਰਲ ਦੇ ਜਿਲਾ ਇਨਚਾਰਜ ਸੁਰਿੰਦਰ ਟਿੰਕੂ ,ਅੰਮ੍ਰਿਤਸਰ ਸ਼ਹਿਰੀ ਦਾ ਗਗਨਦੀਪ ਸਿੰਘ ,ਬਰਨਾਲਾ ਦਾ ਸੁਰਜੀਤ ਸਿੰਘ ਸਿੱਧੂ ,ਬਟਾਲਾ ਦਾ ਦਵਿੰਦਰ ਪਹਿਲਵਾਨ ,ਬਠਿੰਡਾ ਦਿਹਾਤੀ ਦਾ ਹਰਦੀਪ ਸਿੰਘ ਰਿਉਂਦ ਕਲਾਂ ,ਬਠਿੰਡਾ ਸ਼ਹਿਰੀ ਦਾ ਜਸਪਾਲ ਪੰਜਗਰਾਂਈ ,ਫਰੀਦਕੋਟ ਦਾ ਮਨਜੀਤ ਸਿੰਘ ਬੁੱਟਰ ,ਸ੍ਰੀ ਫਤਹਿਗੜ ਸਾਹਿਬ ਦਾ ਨਰਿੰਦਰ ਕੌਰ ਗਿੱਲ ,ਫਾਜਿਲਕਾ ਦਾ ਮਨੀ ਸੱਭਰਵਾਲ ,ਫਿਰੋਜਪੁਰ ਦਾ ਪੂਰਨ ਚੰਦ ,ਗੁਰਦਾਸਪੁਰ ਦਾ ਸਤਿਨਾਮ ਸਿੰਘ ਉਮਰਪੁਰਾ,ਹੁਸਿਆਰਪੁਰ ਦਾ ਬਲਕੀਸ ਰਾਜ ,ਹੁਸ਼ਿਆਰਪੁਰ ਦਿਹਾਤੀ ਦਾ ਸੁਰਿੰਦਰ ਮੇਸੁਮਪੁਰੀ ,ਜਗਰਾਂਓ ਦਾ ਮੋਹਨ ਸਿੰਘ ਲਾਲਕਾ,ਜਲੰਧਰ ਸਹਿਰੀ ਦਾ ਜਗਦੀਸ ਜੱਸਲ,ਜਲੰਧਰ ਉੱਤਰ ਦਾ ਓਮ ਪ੍ਰਕਾਸ ਬਿੱਟੂ ,ਜਲੰਧਰ ਦੱਖਣ ਦਾ ਨਿਰਮਲ ਸਿੰਘ ਨਾਹਰ ,ਕਪੂਰਥਲਾ ਦਾ ਰੌਬਿਨ ,ਖੰਨਾ ਦਾ ਦਲੀਪ ਸਿੰਘ ,ਲੁਧਿਆਣਾ ਦਿਹਾਤੀ ਦਾ ਸੁਧਾ ਖੰਨਾ,ਲੁਧਿਆਣਾ ਸਹਿਰੀ ਦਾ ਬਲਬੀਰ ਸਿੰਘ ,ਮਲੇਰਕੋਟਲਾ ਦਾ ਅਜੇ ਪਰੋਚਾ ,ਮਾਨਸਾ ਦਾ ਅੰਜਨਾ ,ਮੋਗਾ ਦਾ ਬਲਵਿੰਦਰ ਸਿੰਘ ਗਿੱਲ ,ਮੋਹਾਲੀ ਦਾ ਗੁਲਜਾਰ ਖੰਨਾ ,ਮੁਕਤਸਰ ਸਾਹਿਬ ਦਾ ਬਲਵਿੰਦਰ ਸਿੰਘ ਹੈਪੀ ਨਵਾਂਸਾਹਿਰ ਦਾ ਸੁਰਿੰਦਰ ਪਾਲ ਭੱਟੀ ,ਪਠਾਨਕੋਟ ਦਾ ਕਰਮਜੀਤ ਸਿੰਘ ਜੋਸ਼,ਪਟਿਆਲ਼ਾ ਉੱਤਰ ਦਾ ਐਡਵੋਕੇਟ ਲਛਮਣ ਸਿੰਘ ,ਪਟਿਆਲ਼ਾ ਦੱਖਣੀ ਦਾ ਬਲਵੰਤ ਰਾਏ ,ਪਟਿਆਲ਼ਾ ਸ਼ਹਿਰੀ ਦਾ ਰਾਂਝਾ ਬਖਸ਼ੀ ,ਰੋਪੜ ਦਾ ਕੁਲਦੀਪ ਸਿੰਘ ਸਿੱਧੂਪੁਰਾ ,ਸੰਗਰੂਰ 1 ਦਾ ਰਾਜਿੰਦਰ ਸਿੰਘ ਰੋਗਲਾ,ਸੰਗਰੂਰ 2 ਦਾ ਲਾਭ ਸਿੰਘ ਤੇ ਤਰਨਤਾਰਨ ਸਾਹਿਬ ਦਾ ਵਰਿੰਦਰ ਭੱਟੀ ਨੂੰ ਭਾਜਪਾ ਐਸਸੀ ਮੋਰਚਾ ਦਾ ਜਿਲਾ ਇਨਚਾਰਜ ਨਿਯੁਕਤ ਕੀਤਾ ਗਿਆ ਹੈ ।ਪੰਜਾਬ ਭਾਜਪਾ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਐਸ਼ ਆਰ ਲੱਧੜ ਤੇ ਸਮੁੱਚੀ ਸੂਬਾ ਲੀਡਰਸ਼ਿਪ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਵ ਨਿਯੁਕਤ ਜਿਲਾ ਇਨਚਾਰਜ ਆਉਣ ਵਾਲੀਆਂ ਪੰਜਾਬ ਦੀਆਂ ਸਥਾਨਿਕ ਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣਗੇ ।

Share this News