Total views : 5514253
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਨੇਸ਼ਟਾ
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉੁੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਸੀਨੀਅਰ ਪੁਲੀਸ ਅਧਿਕਾਰੀ ਕੂੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰੈਸ ਕਲੱਬ ਦੀ ਨਵੀ ਟੀਮ ਨੂੰ ਬੁੱਕੇ ਦੇ ਕੇ ਸੁਆਗਤ ਕੀਤਾ ਜਦ ਕਿ ਸਿਆਸੀ ਸਲਾਹਕਾਰ ਸਰਬਜੀਤ ਸਿੰਘ ਗੁੰਮਟਾਲਾ ਨੇ ਟੀਮ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਸਾਬਕਾ ਪੁਲੀਸ ਅਧਿਕਾਰੀ ਤੇ ਵਿਧਾਇਕ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਪਣੇ ਤਰੀਕੇ ਨਾਲ ਸੁਆਗਤ ਕਰਦਿਆ ਕਿਹਾ ਕਿ ਜਿੰਦਗੀ ਚੱਲਦੇ ਪਾਣੀ ਵਾਂਗ ਹੈ ਤੇ ਪਾਣੀ ਵੱਗਦਾ ਰਹਿਣਾ ਚਾਹੀਦਾ ਹੈ ਜਦੋਂ ਪਾਣੀ ਕਿਸੇ ਇੱਕ ਜਗ੍ਹਾ ਖਲੋ ਜਾਂਦਾ ਹੈ ਤਾਂ ਖਰਾਬ ਹੋ ਜਾਂਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੱਤਰਕਾਰ ਭਾਈਚਾਰੇ ਦੀ ਬੇਹਤਰੀ ਲਈ ਕਾਰਜ ਕਰਨ ਲਈ ਯਤਨਸ਼ੀਲ ਹੈ ਤੇ ਪੱਤਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਮਾਨਦਾਰੀ ਨਾਲ ਜਨਤਕ ਮੁੱਦੇ ਉਠਾਉਦੇ ਰਹਿਣ ਤੇ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਪਾਉਦੇ ਰਹਿਣ। ਉਹਨਾਂ ਕਿਹਾ ਕਿ ਪ੍ਰੈਸ ਕਲੱਬ ਦੀ ਬਣੀ ਨਵੀਂ ਟੀਮ ਪੂਰੀ ਤਰ੍ਹਾਂ ਪੱਤਰਕਾਰਾਂ ਦੀ ਭਲਾਈ ਲਈ ਕਾਰਜ ਕਰਨ ਦੇ ਸਮੱਰਥ ਹੈ।ਸਰਕਾਰ ਤੇ ਉਹਨਾਂ ਦਾ ਹਮੇਸ਼ਾ ਨਵੀ ਟੀਮ ਨੂੰ ਸਹਿਯੋਗ ਜਾਰੀ ਰਹੇਗਾ। ਉਹਨਾਂ ਕਿਹਾ ਕਿ ਉਹ ਲੰਮਾ ਸਮਾਂ ਅੰਮ੍ਰਿਤਸਰ ਵਿੱਚ ਪੂਲੀਸ ਅਧਿਕਾਰੀ ਵਜੋਂ ਵੱਖ ਵੱਖ ਪੋਸਟਾਂ ਤੇ ਰਹੇ ਹਨ ਤੇ ਅੰਮ੍ਰਿਤਸਰ ਦੇ ਮੀਡੀਆ ਤੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲਦਾ ਰਿਹਾ ਹੈ।ਉਹਨਾਂ ਨੇ ਪ੍ਰਧਾਨ ਜਸਬੀਰ ਸਿੰਘ ਪੱਟੀ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਸ਼ਰਮਾ, ਜਨਰਲ ਸਕੱਤਰ ਮਮਤਾ ਸ਼ਰਮਾ ਤੇ ਖਜ਼ਾਨਚੀ ਵਿਸ਼ਾਲ ਕੁਮਾਰ ਨੂੰ ਬੁੱਕੇ ਭੇਂਟ ਕਰਕੇ ਸੁਆਗਤ ਕੀਤਾ।