ਭਾਰਤੀ ਜਨਤਾ ਪਾਰਟੀ ਦੇ ਉਚ ਪੱਧਰੀ ਵਫ਼ਦ ਨੇ ਕੀਤਾ ਡੇਰਾ ਰਾਧਾ ਸੁਆਮੀ ਦਾ ਦੌਰਾ

4679792
Total views : 5514253

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ/ਬਲਵਿੰਦਰ ਸਿੰਘ ਸੰਧੂ 

ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ (ਸੰਗਠਨ) ਸ੍ਰੀ ਮੰਥਰੀ ਸ੍ਰੀਨਿਵਾਸਨ ਨੇ ਅੱਜ ਆਪਣੇ ਹੋਰਨਾਂ ਸੀਨੀਅਰ ਆਗੂਆਂ ਦੇ ਇਕ ਵਿਸ਼ੇਸ਼ ਵਫਦ ਨਾਲ ਡੇਰਾ ਰਾਧਾ ਸੁਆਮੀ ਵਿਖੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਦੀ ਅਗਵਾਈ ਕਰ ਰਹੇ ਸ੍ਰੀਨਿਵਾਸਨ ਨੇ ਪੰਜਾਬ ਦੇ ਇਤਿਹਾਸ, ਸੱਭਿਆਚਾਰ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਆਪਣੇ ਵਿਚਾਰ-ਵਟਾਂਦਰੇ ਦੌਰਾਨ ਕਿਹਾ ਕਿ ਸਮਾਜ ਸੇਵਕ ਅਤੇ ਧਰਮ ਪ੍ਰਚਾਰਕ ਸਮਾਜ ’ਚ ਸ਼ਾਂਤੀ ਅਤੇ ਸਦਭਾਵਨਾ ਲਈ ਹਮੇਸ਼ਾਂ ਹੀ ਭੂਮਿਕਾ ਨਿਭਾਉਂਦੇ ਹਨ।

ਵਫ਼ਦ ਨੇ ਡੇਰਾ ਮੁੱਖੀ ਨਾਲ ਕੀਤੇ ਵਿਚਾਰ ਸਾਂਝੇ : ਛੀਨਾ

ਇਸ ਵਫ਼ਦ ’ਚ ਸ਼ਾਮਿਲ ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਸ਼ਰਧਾ ਅਤੇ ਲੋਕ ਭਲਾਈ ਦੇ ਪ੍ਰਤੀਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਡੇਰੇ ਦੀ ਸੁਚੱਜੀ ਵਿਉਂਤਬੰਦੀ ਅਤੇ ਪ੍ਰਬੰਧ ਨੂੰ ਵੀ ਦੇਖਿਆ। ਉਨ੍ਹਾਂ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਸਮਾਜ ਸੇਵਾ ਅਤੇ ਧਾਰਮਿਕ ਸ਼ਰਧਾ ਦੇ ਪੁੰਜ ਹਨ।
ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਡੇਰੇ ਦਾ ਰੂਹਾਨੀ ਮਾਹੌਲ ਅਤੇ ਸ਼ਰਧਾ ’ਚ ਲੀਨ ਸੰਗਤ ਬਹੁਤ ਹੀ ਪ੍ਰਭਾਵਸ਼ਾਲੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਲਈ ਧਾਰਮਿਕ ਪ੍ਰਚਾਰਕਾਂ ਅਤੇ ਸੰਤਾਂ ਦੀ ਬਹੁਤ ਵੱਡੀ ਭੂਮਿਕਾ ਹੈ। ਸ: ਛੀਨਾ ਨੇ ਕਿਹਾ ਕਿ ‘ਸ਼ਾਂਤੀ ਅਤੇ ਸਦਭਾਵਨਾ’ ’ਚ ਡੇਰਾ ਬਿਆਸ ਦੀ ਭੂਮਿਕਾ ਹਮੇਸ਼ਾਂ ਹੀ ਸ਼ਲਾਘਾਯੋਗ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਅਤੇ ਅਧਿਆਤਮਿਕ ਦੀ ਰਾਹ ’ਤੇ ਚੱਲਣ ਲਈ ਹਮੇਸ਼ਾਂ ਹੀ ਡੇਰਾ ਰਾਧਾ ਸੁਆਮੀ ਨੇ ਅਗਵਾਈ ਕੀਤੀ ਹੈ।
ਇਸ ਮੌਕੇ ਉਨ੍ਹਾਂ ਨੇ ਸੁਹਿਰਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਬਾਬਾ ਜੀ ਤੋਂ ਆਸ਼ੀਰਵਾਦ ਲੈਂਦਿਆਂ ਵਿਅਕਤੀਗਤ ਅਤੇ ਜਨਤਕ ਤੌਰ ’ਤੇ ਹਰੇਕ ਵਰਗ ਦੀਆਂ ਮੁਸ਼ਕਿਲਾਂ ਅਤੇ ਵਿਕਾਸ ਦੀ ਪਹਿਲਕਦਮੀ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵਾ ਨੂੰ ਵੱਡੀ ਤਰਜੀਹ ਬਾਰੇ ਵੀ ਵਚਨਬੱਧਤਾ ਦੁਹਾਰਾਈ। ਮੀਟਿੰਗ ਦੌਰਾਨ ਸ: ਗੁਰਪ੍ਰਤਾਪ ਸਿੰਘ ਟਿੱਕਾ, ਸ: ਅਜੈਬੀਰ ਸਿੰਘ ਰੰਧਾਵਾ, ਸ: ਹਰਪ੍ਰੀਤ ਸਿੰਘ ਗਿੱਲ, ਪ੍ਰੋ: ਸਰਚਾਂਦ ਸਿੰਘ ਆਦਿ ਹਾਜ਼ਰ ਸਨ।

Share this News