





Total views : 5600377








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ:ਵਰਿੰਦਰ ਸਿੰਘ ਖੋਸਾ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਖੁਸ਼ਬੂ ਸ਼ਰਮਾਂ ਦੀ ਪੁਲਿਸ ਪਾਰਟੀ ਏ.ਐਸ.ਆਈ ਬਲਜੀਤ ਸਿੰਘ ਚੌਕੀ ਗਰੀਨ ਐਵੀਨਿਊ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨੇੜੇ ਮਾਨਵ ਪਬਲਿਕ, ਸਕੂਲ ਗਰੀਨ ਅਵੀਨਿਊ ਦੇ ਖੇਤਰ ਵਿੱਚ ਨਾਕਾਬੰਦੀ ਦੌਰਾਨ ਵਹੀਕਲਾਂ ਦੀ ਚੈਕਿੰਗ ਕਰਦੇ ਇੱਕ ਵਿਅਕਤੀ ਪਾਸੋਂ 55 ਗੱਟੂ ਚਾਇਨਾਂ ਡੋਰ ਤੇ ਐਕਟਿਵਾ ਨੰਬਰ ਪੀ.ਬੀ.02-ਈ.ਐਚ-1245 ਬ੍ਰਾਮਦ ਕੀਤੀ ਗਈ। ਫੜੇ ਗਏ ਵਿਅਕਤੀ ਦੀ ਪਹਿਚਾਨ ਪ੍ਰੇਮ ਸਿੰਘ ਉਰਫ ਪ੍ਰੇਮ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰਬਰ 483, ਬੀ-ਬਲਾਕ ਰਣਜੀਤ ਐਵੀਨਿਊ,ਅੰਮ੍ਰਿਤਸਰ ਵਜ਼ੋਂ ਹੋਈ ਹੈ।

ਇਸ ਦੌਰਾਨ ਏ.ਸੀ.ਪੀ ਸ:ਵਰਿੰਦਰ ਸਿੰਘ ਖੋਸਾ ਨੇ ਦੱਸਿਆ ਸ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀਅ ਵੱਲੋਂ ਚਾਈਨਾਂ ਡੋਰ ਦੀ ਵਿਕਰੀ ਤੇ ਖਰੀਦ ਤੇ ਸਟੋਰ ਕਰਨ ਵਾਲਿਆ ਖਿਲਾਫ਼ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਇਹ ਚਾਈਨਾਂ ਡੋਰ ਜਿਥੇ ਇਨਸਾਨੀ ਜਿੰਦਗੀ ਲਈ ਬਹੁਤ ਘਾਤਕ ਹੈ ਦੇ ਨਾਲ ਨਾਲ ਪਸ਼ੂ ਤੇ ਪੰਛੀਆਂ ਲਈ ਵੀ ਬਹੁਤ ਹਾਨੀਕਾਰਕ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਖੇਤਰ ਵਿੱਚ ਚਾਈਨਾਂ ਡੋਰ ਵੇਚਣ ਤੇ ਖਰੀਦਨ ਜਾਂ ਸਟੋਰ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਵਿੱਚ ਗੁਰੇਜ਼ ਨਹੀ ਕੀਤਾ ਜਾਵੇਗਾ।