Total views : 5514421
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਇੰਸ: ਹਰਸੰਦੀਪ ਸਿੰਘ ਮੁੱਖ ਅਫਸਰ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਨੇ ਦੱਸਿਆ ਕਿ ਸਬ ਇੰਸਪੈਕਟਰ ਬਲਵਿੰਦਰ ਸਿੰਘ ਇੰਚਾਰਜ ਚੋਕੀ ਅੰਨਗੜ੍ਹ ਅੰਮ੍ਰਿਤਸਰ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਮਿਤੀ 2-3/12/23 ਦੀ ਦਰਮਿਆਨੀ ਰਾਤ ਜੱਜ ਸਿੰਘ ਵਾਸੀ ਗਲੀ ਨੰ: 5 ਫਕੀਰ ਸਿੰਘ ਕਾਲੋਨੀ ਅੰਨਗੜ੍ਹ ਅੰਮ੍ਰਿਤਸਰ ਅਤੇ ਕਾਕਾ ਬਈਆ ਵਾਸੀ ਬੰਗਲਾ ਬਸਤੀ ਅੰਮ੍ਰਿਤਸਰ ਦੇ ਖਿਲਾਫ ਮੁਕੱਦਮਾਂ ਨੰਬਰ 231 ਮਿਤੀ 3/12/2023 ਜੁਰਮ 25 ਅਸਲਾ ਐਕਟ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਦਰਜ ਕਰਕੇ ਇੱਕ ਪਿਸਤੋਲ 32 ਬੋਰ ਸਮੇਤ 5 ਰੋਂਦ 32 ਬੋਰ ਜਿੰਦਾ ਬ੍ਰਾਮਦ ਕੀਤੇ ਅਤੇ ਜੱਜ ਸਿੰਘ ਨੂੰ ਇਸ ਮੁਕੱਦਮਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਇਸਦਾ ਦੂਸਰਾ ਸਾਥੀ ਕਾਕਾ ਬਈਆ ਵਾਸੀ ਬੰਗਲਾ ਬਸਤੀ ਅੰਮ੍ਰਿਤਸਰ ਨੂੰ ਕਾਬੂ ਕਰਨ ਬਾਕੀ ਹੈ।
ਇਸ ਤੋਂ ਇਲਾਵਾ ASI ਮਲਕੀਤ ਸਿੰਘ ਵੱਲੋਂ ਕਾਰਵਾਈ ਕਰਦਿਆ ਇੱਕ ਵਿਅਕਤੀ ਨਾਮ ਜਤਿੰਦਰ ਸਿੰਘ ਉਰਫ ਜੋਨ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਨੰ:3 ਅੰਨਗੜ੍ਹ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋ 25 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ ਅਤੇ ਇਸ ਮੁਤੱਲਕ ਮੁਕੱਦਮਾਂ ਨੰਬਰ 230 ਮਿਤੀ 3/12/2023 ਜੁਰਮ 21-ਬੀ NDPS ACT ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ।