ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 54ਵਾਂ ਸਥਾਪਨਾ ਦਿਵਸ ਭਲਕੇ 24 ਨਵੰਬਰ ਨੂੰ

4675420
Total views : 5507102

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਐਡਵੋਕੇਟ ਉਪਿੰਦਰਜੀਤ ਸਿੰਘ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ54ਵੇਂ ਸਥਾਪਨਾ ਦਿਵਸ ‘ਤੇ ਜਿਥੇ ਵਿਸ਼ੇਸ਼ ਵਿਿਦਅਕ ਭਾਸ਼ਣ ਹੋਣਗੇ ਉਥੇ ਭਾਈ ਗੁਰਦਾਸ ਲਾਇਬ੍ਰੇਰੀਦੇ ਨਜ਼ਦੀਕ ਲੱਗਣ ਵਾਲੀਆਂ ਲੋਕ ਕਲਾ ਅਤੇ ਪੇਂਟਿੰਗ ਪ੍ਰਦਰਸ਼ਨੀਆਂ ਵੀ ਆਉਣ ਵਾਲੇ ਮਹਿਮਾਨਾਂ ਦਾਖਿੱਚ ਦਾ ਕੇਂਦਰ ਰਹਿਣਗੀਆਂ। ਲੋਕ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਸਵੇਰੇ ਦਸ ਵਜੇ ਹੋਵੇੇਗਾ ਜਦੋਂਕਿਿਚਤਰਕਲਾ ਪ੍ਰਦਰਸ਼ਨੀ ਦਾ ਸਾਢੇ ਦਸ ਵਜੇ ਦ ਗੈਲਰੀ – ਹਿਸਟਰੀ ਐਂਡ ਡਰੀਮਜ਼ ਵਿਚ ਹੋਵੇਗਾ।      ਡੀਨਵਿਿਦਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਵਾਰ ਦੇ ਸਥਾਪਨਾਦਿਵਸ ਮੌਕੇ ਚਿਤਰ ਕਲਾ ਮੁਕਾਬਲਿਆਂ ਦੇ ਵਿਚ ‘ਪਾਣੀ ਬਚਾਓ’ ਸੀ। ਜਿਸ ਦੇ ਵਿਚ ਦੋ ਦਰਜਨ ਦੇ ਕਰੀਬਵਿਿਦਆਰਥੀ ਕਲਾਕਾਰਾਂ ਨੇ ਆਪਣੀਆਂ ਪੇੇਂਟਿੰਗ ਬਣਾਉਣ ਦੇ ਇਸ ਮੁਕਾਬਲੇ ਵਿਚ ਹਿੱਸਾ ਲਿਆ। ਉਨ੍ਹਾਂਕਿਹਾ ਕਿ ਵਧੀਆ ਪੇੇਂਟਿੰਗਜ਼ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦੇਣ ਤੋਂ ਇਲਾਵਾ ਦੋਉਤਸ਼ਾਹਿਤ ਇਨਾਮ ਵੀ ਸਥਾਪਨਾ ਦਿਵਸ ਦੇ ਮੌਕੇ ਦਿੱਤੇ ਜਾ ਰਹੇ ਹਨ।

ਲੋਕ ਕਲਾ ਪ੍ਰਦਰਸ਼ਨੀ ਵਿਚ ਵੇਖਣ ਨੂੰ ਮਿਲੇਗਾ ਪੁਰਾਤਨ ਪੰਜਾਬ

ਇਸ ਤੋਂ ਇਲਾਵਾ ਇਸਪ੍ਰਦਰਸ਼ਨੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਨੂੰ ਦਰਸਾਉੁਂਦੀਆਂ ਵੱਖ ਵੱਖਇਤਿਹਾਸਕ ਤਸਵੀਰਾਂ ਵੀ ਇਸ ਪ੍ਰਦਰਸ਼ਨੀ ਦਾ ਹਿੱਸਾ ਰਹਿਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਇਸਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੁੱਚੇੇ ਜੀਵਨ ਨੂੰ ਦਰਸਾਉਂਦੀਆਂ ਪੇੇਂਟਿੰਗਜ਼ ਵੀਉਚੇਚੇ ਤੌਰ ‘ਤੇ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦ ਗੈਲਰੀ – ਹਿਸਟਰੀ ਐਂਡ ਡਰੀਮਜ਼ ਦੇਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਪੁਰਾਤਨ ਵਸਤਾਂ ਵੀ ਪ੍ਰਦਰਸ਼ਤਕੀਤੀਆਂ ਜਾਣਗੀਆਂ।   

 ਡੀਨ ਕਾਲਜ ਵਿਕਾਸ ਕੌਂਸਲ, ਡਾ. ਸ਼ਾਲਿਨੀ ਬਹਿਲ ਨੇ ਦੱਸਿਆ ਕਿ ਲੋਕ ਕਲਾ ਪ੍ਰਦਰਸ਼ਨੀ ਜੋ ਕਿ ਭਾਈਗੁਰਦਾਸ ਲਾਇਬ੍ਰੇੇਰੀ ਦੇ ਸਾਹਮਣੇ ਲੱਗਣੀ ਹੈ, ਦਾ ਮੁਕੰਮਲ ਪ੍ਰਬੰਧ ਕਰ ਲਿਆ ਗਿਆ ਹੈ। ਇਕ ਦਰਜਨਦੇ ਕਰੀਬ ਵੱਖ ਵੱਖ ਕਾਲਜ, ਅਤੇ ਹੋਰ ਸੰਸਥਾਵਾਂ ਨੂੰ ਪ੍ਰਦਰਸ਼ਨੀ ਵਾਲੀ ਜਗ੍ਹਾ ਅਲਾਟ ਕਰ ਦਿੱਤੀ ਗਈਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਾਲਜਾਂ ਵੱਲੋਂ ਕਲਾ ਪ੍ਰਦਰਸ਼ਨੀ ਦਾ ਹਿੱਸਾ ਬਣਨ ਦੇੇ ਲਈ ਆਪਣੀਦਿਲਚਸਪੀ ਵਿਖਾਈ ਗਈ ਹੈ ਅਤੇ ਉਨ੍ਹਾਂ ਵੱਲੋਂ ਅੱਜ ਆਪਣੇ ਸਟਾਲ ਵੀ ਲਗਾਏ ਜਾ ਰਹੇ ਹਨ। ਉਨ੍ਹਾਂਕਿਹਾ ਕਿ ਲੋਕ ਕਲਾ ਪ੍ਰਦਰਸ਼ਨੀ ਲਗਾਉਣ ਦਾ ਮਕਸਦ ਵਿਿਦਆਰਥੀਆਂ ਵਿਚ ਪੁਰਾਤਨ ਸਭਿਆਚਾਰ ਅਤੇਪੁਰਾਤਨ ਪੰਜਾਬ ਦੇ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ।

ਉਨ੍ਹਾਂਕਿਹਾ ਕਿ ਪੰਜਾਬ ਦੇ ਸਭਿਆਚਾਰ ਦਾ ਮੁੱਖ ਹਿੱਸਾ ਰਹੀਆਂ ਮੱੁਖ ਵਸਤਾਂ ਜਿਨ੍ਹਾਂ ਵਿਚ ਬਾਗ,ਫੁਲਕਾਰੀਆਂ, ਦਰੀਆਂ, ਪੱਖੀਆਂ, ਚਰਖੇ, ਬੁਣਾਈ ਕਢਾਈ ਦੇ ਸੰਦ, ਕਿਰਸਾਨੀ ਸੰਦ, ਹੱਥਾਂ ਦੀਆਂਬਣੀਆਂ ਕਲਾ ਵਸਤਾਂ, ਗਹਿਣੇ, ਹੱਟੀ ਦੇ ਵੱਟੇ, ਵੱਖ ਵੱਖ ਕਿਿਤਆਂ ਨਾਲ ਸਬੰਧਤ ਪੁਰਾਤਨ ਵਸਤਾਂ, ਲੋਕ ਸਾਜ਼,ਪੁਰਾਤਨ ਬਰਤਨ, ਲੋਕ ਪਹਿਰਾਵਾ, ਪੁਰਾਣੇ ਟੀਵੀ/ਰੇਡੀਓ/ਟੇਪਰਿਕਾਡਰ, ਪੁਰਾਤਨ ਸਿੱਕੇ, ਇਤਿਹਾਸਕ ਤਸਵੀਰਾਂਤੋਂ ਇਲਾਵਾ ਹੋਰ ਅਣਮੁੱਲਾ ਖਜਾਨਾ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕ ਗੀਤ ਅਤੇਲੋਕ ਨਾਚ ਵੀ ਕੱੁਝ ਸਟਾਲਾਂ ‘ਤੇ ਆਏ ਹੋਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

24ਨਵੰਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਰਹੇ ਇਸ 54ਵੇਂ ਸਥਾਪਨਾ ਦਿਵਸ ਮੌਕੇ ਯੂਨੀਵਰਸਿਟੀ ਦੀਆਂਮੁੱਖ ਇਮਾਰਤਾਂ ਨੂੰ ਲਾਈਟ ਵਾਲੀਆਂ ਲੜੀਆਂ ਨਾਲ ਰੌਸਨਾਇਆ ਗਿਆ ਹੈ ਜੋ ਕਿ ਰਾਤ ਨੂੰ ਵੱਖਰਾ ਰੋਮਾਂਚਿਕਦ੍ਰਿਸ਼ ਪੇੇਸ਼ ਕਰਦੀਆਂ ਹਨ। ਇਸ ਦਿਨ ਦੇ ਜਸ਼ਨਾਂ ਦਾ ਆਰੰਭ 24 ਨਵੰਬਰ, 2023 ਸਵੇਰੇ 8.15 ਵਜੇਗੁਰਦੁਆਰਾ ਸਾਹਿਬ ਵਿਖੇ ਭੋਗ ਸ੍ਰੀ ਅਖੰਡ ਪਾਠ ਉਪਰੰਤ ਸ਼ਬਦ ਕੀਰਤਨ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਭਾਈ ਸੁਖਜੀਤ ਸਿੰਘ ਕੋਹਾੜਕਾ) ਅਤੇ ਅਰਦਾਸ ਨਾਲ ਹੋਵੇਗਾ।   

 ਰਜਿਸਟਰਾਰਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਸਬੰਧੀ ਦੱਸਿਆ ਕਿ ਸ੍ਰੀ ਪ੍ਰਨੀਤ ਸਿੰਘ ਸਚਦੇਵ,ਆਈ.ਆਰ.ਐਸ. (ਸੇਵਾ-ਮੁਕਤ), ਪ੍ਰੋਫੈਸਰ ਆਫ ਐੈਮੀਨੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇਸਾਬਕਾ ਪ੍ਰਿੰਸੀਪਲ ਚੀਫ ਕਮਿਸ਼ਨਰ ਇਨਕਮ ਟੈਕਸ, ਨਾਰਥ ਵੈਸਟ ਅਤੇ ਪ੍ਰੋਫੈਸਰ (ਡਾ.) ਦਰਸ਼ਨ ਸਿੰਘ,ਸਾਬਕਾ ਪ੍ਰੋਫੈੈਸਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾਇਸ ਮੌਕੇ ਵਿਿਦਅਕ ਭਾਸ਼ਣ ਦੇਣਗੇ।       ਇਸਦਿਨ ਗੁਰੂ-ਕਾ-ਲੰਗਰ ਯੂਨੀਵਰਸਿਟੀ ਦੇ ਬਹੁਮੰਤਵੀ ਇਨਡੋਰ ਜ਼ਿਮਨੇਜ਼ੀਅਮ ਦੇ ਸਾਹਮਣੇ ਦੁਪਹਿਰ 1.00ਵਜੇ ਆਰੰਭ ਹੋਵੇਗਾ। ਦੇਰ ਸ਼ਾਮ ਨੂੰ 7 ਤੋਂ 8 ਵਜੇ ਤਕ ਗੁਰਦਵਾਰਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨਦਰਬਾਰ ਹੋਵੇਗਾ ਜਿਸ ਵਿਚ ਯੂਨੀਵਰਸਿਟੀ ਦੇ ਵਿਿਦਆਰਥੀ, ਸੁਰੱਖਿਆ ਵਿਭਾਗ ਦਾ ਜਥਾ, ਬੀਬੀ ਪੁਸ਼ਪਿੰਦਰਕੌਰ, ਸੰਗੀਤ ਵਿਭਾਗ ਦੇ ਵਿਿਦਆਰਥੀ ਅਤੇ ਭਾਈ ਸੰਦੀਪ ਸਿੰਘ, ਭਾਈ ਸੁਖਵੰਤ ਸਿੰਘ ਅਤੇ ਭਾਈ ਸਵਰਨਜੀਤਸਿੰਘ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਉਪਰੰਤ ਦੁੱਧ-ਜਲੇਬੀ ਦਾ ਲੰਗਰ ਅਤੁੱਟ ਵਰਤੇਗਾ।     

Share this News