ਡੀ.ਐਸ.ਪੀ ਸਵੇਰੇ 9 ਵਜੇ ਦਫਤਰ ‘ਚ ਹੋਣਗੇ ਹਾਜ਼ਰ ਜਦ ਕਿ ਐਸ.ਐਚ.ਓ/ਚੌਕੀ ਇੰਚਾਰਜ 8 ਵਜੇ ਲਾਉਣਗੇ ਹਾਜ਼ਰੀ !ਨਵੇ ਸਾਹਬ ਨੇ ਜਾਰੀ ਕੀਤੇ ਨਵੇ ਹੁਕਮ

4675532
Total views : 5507257

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਬੀ.ਐਨ.ਈ ਬਿਊਰੋ

ਬਠਿੰਡੇ ਦੇ ਐਸਐਸਪੀ ਦਫਤਰ ਵੱਲੋਂ ਪੁਲਿਸ ਅਧਿਕਾਰੀਆਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਾਰੀ ਪੱਤਰ ਵਿਚ ਆਖਿਆ ਗਿਆ ਹੈ ਕਿ ਡੀ.ਐਸ.ਪੀ ਸਵੇਰੇ 9 ਵਜੇ ਦਫਤਰ ‘ਚ ਹਾਜ਼ਰ ਹੋਣਗੇ, ਜਦ ਕਿ ਐਸ.ਐਚ.ਓ  ਸਵੇਰੇ 8 ਵਜੇ ਹਾਜ਼ਰੀ ਲਗਾਉਣਗੇ।

ਚੌਕੀ ਇੰਚਾਰਜ ਸਵੇਰੇ 8 ਡਿਊਟੀ ‘ਤੇ ਆਉਣਗੇ। ਕਰਮਚਾਰੀਆਂ ਦੀ ਗਿਣਤੀ ਕਰਕੇ ਰਿਪੋਰਟ ਦੇਣਗੇ। ਇਸ ਤੋਂ ਇਲਾਵਾ ਬਾਹਰ ਜਾਣ ਤੋਂ ਪਹਿਲਾਂ ਅਧਿਕਾਰੀ ਜਾਣਕਾਰੀ ਦੇਣਗੇ। ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਾ ਲਾਜ਼ਮੀ ਹੋਵੇਗਾ ਅਤੇ ਕੁਤਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ।

ਅੱਗੇ ਤੋਂ ਸਮੂਹ ਗਜਟਿਡ ਅਫਸਰਾਨ ਨੂੰ ਲਿਖਿਆ ਜਾਂਦਾ ਹੈ ਕਿ ਉਹ ਆਪਣੇ ਦਫਤਰ ਸਵੇਰੇ 09:00 ਵਜੇ ਹਾਜਰ ਹੋਣਾ ਯਕੀਨੀ ਬਣਾਉਣਗੇ ਅਤੇ ਜੇਕਰ ਗਜਟਿਡ ਅਫਸਰ ਵੱਲੋਂ ਕਿਸੇ ਡਿਊਟੀ ਤੇ ਜਾਂ ਹੋਰ ਕਾਰ-ਸਰਕਾਰ ਜਾਣਾ ਹੋਵੇ ਤਾਂ ਦਫਤਰ ਜਾ ਕੇ ਆਪਣੇ ਅਮਲੇ ਨੂੰ ਲੋੜੀਂਦੀ ਰੋਜਾਨਾ ਦੇ ਕੰਮ-ਕਾਰ ਦੀ ਸੇਧ ਦੇ ਕੇ ਜਾਣਗੇ।

ਇਸ ਤੋਂ ਇਲਾਵਾ ਸਮੂਹ ਮੁੱਖ ਅਫਸਰਾਨ ਇੰਚਾਰਜ ਯੂਨਿਟ/ਇੰਚਾਰਜ ਪੁਲਿਸ ਚੌਕੀਆਂ ਸਵੇਰੇ 08:00 ਵਜੇ ਆਪਣੇਂ ਥਾਣਾ/ਯੂਨਿਟ/ਪੁਲਿਸ ਚੌਕੀ ਵਿਖੇ ਹਾਜਰ ਆਉਣਗੇ ਅਤੇ ਸਟਾਫ ਦੀ ਗਿਣਤੀ ਕਰਨਗੇ ਅਤੇ ਗਿਣਤੀ ਕਰਨ ਉਪਰੰਤ ਸਟਾਫ ਨੂੰ ਦਿਨ ਦੇ ਅਗਲੇ ਕੰਮ-ਕਾਜ ਲਈ ਬਰੀਫ, ਹਦਾਇਤਾਂ ਦੇਣਗੇ। ਇਸ ਹੁਕਮ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਜੇਕਰ ਇਸ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਪਾਈ ਗਈ ਤਾਂ ਮਹਿਕਮਾਨਾ ਐਕਸ਼ਨ ਲੈਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।

News18

 

Share this News