Total views : 5505318
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਸ੍ਰੀ ਅਸ਼ਵਨੀ ਕਪੂਰ (ਆਈ.ਪੀ.ਐਸ) ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਵਿਸ਼ਾਲਜੀਤ ਸਿੰਘ ਪੀ.ਪੀ.ਐਸ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ ਅਤੇ ਸ੍ਰੀ ਤਰਸੇਮ ਮਸੀਹ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਤਰਨ ਤਾਰਨ ਦੀ ਸੁਪਰਵੀਜ਼ਨ ਅਧੀਨ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹਰ ਗਤੀਵਿਧੀ ਪਰ ਨਜ਼ਰ ਰੱਖੀ ਜਾ ਰਹੀ ਹੈ।ਜਿਸ ਤਹਿਤ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋ ਲਗਾਤਾਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈ।
ਹੁਣ ਤੱਕ 123 ਨਸ਼ਾ ਤਸਕਰਾਂ ਦੀ ਲਗਭਗ 1 ਅਰਬ 40 ਕਰੋੜ ਦੀ ਜਾਇਦਾਦ ਕੀਤੀ ਫਰੀਜ਼
ਇਸੇ ਮੁਹਿੰਮ ਦੇ ਤਹਿਤ ਜ੍ਹਿਲਾ ਤਰਨ ਤਾਰਨ ਦੇ ਥਾਣਾ ਝਬਾਲ ਅਤੇ ਥਾਣਾ ਸਰਾਏ ਅਮਾਨਤ ਖਾਂ ਵਿੱਚ ਦਰਜ਼ ਮੁਕੱਦਮਿਆਂ ਵਿੱਚ ਨਾਮਜ਼ਦ 06 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕਰਨ ਸਬੰਧੀ ਕੰਪੀਟੈਂਟ ਅਥਾਰਟੀ ਦਿੱਲੀ ਤੋ ਆਰਡਰ ਪ੍ਰਾਪਤ ਹੋਏ ਹਨ। ਇਹਨ੍ਹਾਂ ਨਸ਼ਾ ਤਸਕਰਾਂ ਵੱਲੋਂ ਡਰੱਗ ਮਨੀ ਦੀ ਵਰਤੋਂ ਕਰਕੇ ਆਪਣੇ ਅਤੇ ਹੋਰ ਵਿਅਕਤੀਆਂ ਦੇ ਨਾਮ ਤੇ ਬਹੁਤ ਸਾਰੀ ਚੱਲ-ਅਚੱਲ ਜਾਇਦਾਦ ਬਣਾਈ ਗਈ ਸੀ।ਜਿਸ ਦੀ ਕੁੱਲ ਕੀਮਤ 1 ਕਰੋੜ 50 ਲੱਖ 79 ਹਜ਼ਾਰ ਰੁਪਏ ਬਣਦੀ ਹੈ। ਜਿਸ ਨੂੰ ਫਰੀਜ਼ ਕਰ ਦਿੱਤਾ ਗਿਆ ਹੈ।
ਨਸ਼ੇ ਨੂੰ ਠੱਲ ਪਾਉਣ ਅਤੇ ਭਗੌੜੇ ਦੋਸ਼ੀਆਂ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ ਅਤੇ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।ਜਿਸਦੇ ਚਲਦਿਆਂ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਹੁਣ ਤੱਕ 123 ਨਸ਼ਾ ਤਸਕਰਾਂ ਦੀ ਲਗਭਗ 1 ਅਰਬ 40 ਕਰੋੜ ਦੀ ਜਾਇਦਾਦ ਫਰੀਜ਼ ਕੀਤੀ ਜਾ ਚੁੱਕੀ ਹੈ।
ਫਰੀਜ਼ ਕੀਤੀ ਗਈ ਜਾਇਦਾਦ ਅਤੇ ਨਸ਼ਾ ਤਸਕਰਾਂ ਦਾਦਾ ਵੇਰਵਾ:-
1.ਸਰਾਏ ਅਮਾਨਤ ਖਾ
ਹਰਪੀ੍ਰਤ ਸਿੰਘ ਹੈਪੀ ਪੁੱਤਰ ਮੁਖਤਾਰ ਸਿੰਘ ਵਾਸੀ ਨੌਸ਼ਹਿਰਾ ਢਾਲਾ
ਇੱਕ ਰਿਹਾਇਸ਼ੀ ਘਰ
51 ਮਿਤੀ 27.04.2023 ਜੁਰਮ 21 ਸੀ, 29/61/85 ਸਰਾਏ ਅਮਾਨਤ ਖਾ
30,60,000 ਰੁਪਏ
2.ਸਰਾਏ ਅਮਾਨਤ ਖਾ
ਗੁਰਬੀਰ ਸਿੰਘ ਗੋਪੀ ਪੁੱਤਰ ਗੁਲਜਾਰ ਸਿੰਘ ਵਾਸੀ ਫਰੰਦੀਪੁਰ
ਇੱਕ ਰਿਹਾਇਸ਼ੀ ਘਰ
62 ਮਿਤੀ 01.08.2023 ਜੁਰਮ 21 ਸੀ/61/85 ਥਾਣਾ ਸਰਾਏ ਅਮਾਨਤ ਖਾ
7,70,000 ਰੁਪਏ
3.ਸਰਾਏ ਅਮਾਨਤ ਖਾ
ਗੁਰਮੰਗਤ ਸਿੰਘ ਉਰਫ ਕਾਲਾ ਉਰਫ ਸੰਘਾ ਪੁੱਤਰ ਇੰਦਰ ਸਿੰਘ ਵਾਸੀ ਗੰਡੀਵਿੰਡ
ਇੱਕ ਰਿਹਾਇਸ਼ੀ ਘਰ ਅਤੇ ਡਰੱਗ ਮਨੀ
61 ਮਿਤੀ 23.07.2023 ਜੁਰਮ 21 ਸੀ/61/85 ਥਾਣਾ ਸਰਾਏ ਅਮਾਨਤ ਖਾ
13,50,000 ਰੁਪਏ ਅਤੇ 13,49,000 ਡਰੱਗ ਮਨੀ
4.ਝਬਾਲ
ਵਿਨੇ ਕੁਮਾਰ ਪੁੱਤਰ ਬਿਸ਼ਨ ਲਾਲ ਵਾਸੀ ਖਾਲੜਾ ਰੋਡ ਭਿੱਖੀਵਿੰਡ
ਇੱਕ ਰਿਹਾਇਸ਼ੀ ਘਰ
112 ਮਿਤੀ 30.07.2022 ਜੁਰਮ 22/29/61 ਥਾਣਾ ਝਬਾਲ
25,00,000 ਰੁਪਏ
5.ਝਬਾਲ
ਜਤਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਸੋਹਲ ਥਾਣਾ ਝਬਾਲ
ਇੱਕ ਰਿਹਾਇਸ਼ੀ ਘਰ
20 ਮਿਤੀ 19.02.2023 ਜੁਰਮ 21/25/29/61/85 ਥਾਣਾ ਝਬਾਲ
31,40,000 ਰੁਪਏ
6.ਝਬਾਲ
ਪੇ੍ਰਮ ਸਿੰਘ ਉਰਫ ਕਾਲਾ ਪਹਿਲਵਾਨ ਪੁੱਤਰ ਇੰਸ਼ਰ ਸਿੰਘ ਵਾਸੀ ਸੰਦਪੁਰ ਥਾਣਾ ਭਿੱਖੀਵਿੰਡ
ਇੱਕ ਰਿਹਾਇਸ਼ੀ ਘਰ
60 ਮਿਤੀ 25.05.2023 ਜੁਰਮ 21/29/61/85 ਥਾਣਾ ਝਬਾਲ
29,10,000 ਰੁਪਏ