ਥਾਣਾ ਵਲਟੋਹਾ ਦੀ ਪੁਲਸ ਵੱਲੋਂ 01 ਕਿੱਲੋ ਅਫੀਮ ਸਮੇਤ ਦੋ ਵਿਅਕਤੀ ਕਾਬੂ

4681313
Total views : 5516655

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਭਿੱਖੀਵਿੰਡ ਖਾਲੜਾ/ ਨੀਟੂ ਅਰੋੜਾ ਜਗਤਾਰ ਸਿੰਘ

ਜਿਲ੍ਹਾ ਪੁਲਿਸ ਮੁਖੀ ਐਸ ਐਸ ਪੀ ਅਸ਼ਵਨੀ ਕਪੂਰ ਵੱਲੋਂ ਗਲਤ ਅਨਸਰਾ ਨੂੰ ਖਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਾਲ ਜੀਤ ਸਿੰਘ ਐਸ.ਪੀ ਡੀ ਅਤੇ ਡੀ ਐਸ ਪੀ ਪ੍ਰੀਤਇੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਭਿੱਖੀਵਿੰਡ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਬਲਵਿੰਦਰ ਸਿੰਘ ਥਾਣਾ ਵਲਟੋਹਾ ਸਮੇਤ ਪੁਲਿਸ ਪਾਰਟੀ ਗਲਤ ਅਨਸਰਾਂ ਦੀ ਭਾਲ ਲਈ ਗਸ਼ਤ ਦੇ ਸਬੰਧ ਵਿੱਚ ਕਸਬਾ ਵਲਟੋਹਾ ਤੋਂ ਹੁੰਦੇ ਹੋਏ ਪਿੰਡ ਥੇਹ ਸਰਹਾਲੀ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜੋੜੀਆ ਪੁਲੀਆ ਮੋੜ ਵਾੜਾ ਤੇਲੀਆ ਵਲਟੋਹਾ ਪਾਸ ਪੁੱਜ ਕੇ ਵਹੀਕਲਾ ਦੀ ਚੈਕਿੰਗ ਕਰ ਰਹੀ ਸੀ ਤਾਂ ਸ਼ਾਮ ਦੇ ਵਕਤ ਇੱਕ ਕਾਰ ਆਈ ਟਵੰਟੀ ਪਿੰਡ ਵਾੜਾ ਤੇਲੀਆ ਵਾਲੇ ਪਾਸੇ ਤੋਂ ਆਉਦੀ ਦਿਖਾਈ ਦਿੱਤੀ l

ਜਿਸ ਨੂੰ ਚੈਕਿੰਗ ਲਈ ਮੁੱਖ ਅਫਸਰ ਨੇ ਰੁਕਣ ਦਾ ਇਸ਼ਾਰਾ ਕੀਤਾ ਜੋ ਕਾਰ ਚਾਲਕ ਕਾਰ ਨੂੰ ਰੋਕ ਕੇ ਪਿੱਛੇ ਮੋੜਨ ਲੱਗਾ ਜਿਸ ਤੇ ਸਬ ਇੰਸਪੈਕਟਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਇਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੋਜਵਾਨ ਨੇ ਆਪਣਾ ਨਾਲ ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਗੁਰਪ੍ਰਕਾਰ ਸਿੰਘ ਪੁੱਤਰ ਅੱਤਰ ਸਿੰਘ ਵਾਸੀ ਵਾੜਾ ਤੇਲੀਆ ਅਤੇ ਕੰਡਕਟਰ ਸੀਟ ਤੇ ਬੈਠੇ ਸਿੱਖ ਨੌਜਵਾਨ ਨੇ ਆਪਣਾ ਨਾਮ ਜਰਨੈਲ ਸਿੰਘ ਉਰਫ ਜੱਜ ਪੁੱਤਰ ਨਿਸ਼ਾਨ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਆਸਲ ਉਤਾੜ ਦੱਸਿਆ ਸਬ ਇੰਸਪੈਕਟਰ ਨੇ ਗਵਾਹਾ ਦੀ ਹਾਜਰੀ ਵਿੱਚ ਪਹਿਲਾ ਕਾਰ ਚਾਲਕ ਪ੍ਰਭਜੋਤ ਸਿੰਘ ਦੀ ਤਲਾਸ਼ੀ ਕੀਤੀ ਜਿਸ ਕੋਲੋ ਅਫੀਮ ਬ੍ਰਾਮਦ ਹੋਈ ਜਿਸ ਦਾ ਵਜਨ 700 ਗ੍ਰਾਮ ਹੋਈ ਫਿਰ ਕੰਡਕਟਰ ਸਾਈਡ ਬੈਠੇ ਨੌਜਵਾਨ ਜਰਨੈਲ ਸਿੰਘ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋ ਵੀ ਅਫੀਮ ਬ੍ਰਾਮਦ ਹੋਈ ਜਿਸ ਦਾ ਵਜ਼ਨ 300 ਗ੍ਰਾਮ ਹੋਇਆ ਦੋਨਾ ਵਿਕਤੀਆਂ ਪਾਸੋਂ ਕੁੱਲ 01 ਕਿੱਲੋ ਅਫੀਮ ਬ੍ਰਾਮਦ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ l

Share this News