ਝਬਾਲ ਦੀਆਂ ਦੋ ਧੀਆਂ ਨੇ ਇਕੋ ਦਿਨ ਜੱਜ ਬਣਕੇ ਮਾਤਾ ਭਾਗੋ ਦੇ ਪਿੰਡ ਨੂੰ ਲਾਏ ਭਾਗ

4681353
Total views : 5516721

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ ਖੁਰਦ ਦੀ ਅਮਾਨਤਬੀਰ ਤੇ ਝਬਾਲ ਪੁਖਤਾ ਦੀ ਮੀਨਾਕਸ਼ੀ ਦੇ ਇਕੋ ਦਿਨ ਜੱਜ ਬਨਣ ਦੀ ਖਬਰ ਨਾਲ ਇਲਾਕੇ ‘ਚ ਖੁਸ਼ੀ ਦੀ ਲਹਿਰ

ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਸੂਬੇ ਵਿੱਚ 114 ਨਵੇ ਜੱਜ ਭਰਤੀ ਹੋਣ ਦੀ ਰਿਪੋਰਟ ਨਸ਼ਰ ਹੋਣ ਤੋ ਬਾਅਦ ਜਿਉ ਹੀ ਝਬਾਲ ਖੁਰਦ ਦੀ ਅਮਾਨਤਬੀਰ ਕੌਰ ਢਿਲ਼ੋ ਤੇ ਝਬਾਲ ਪੁਖਤਾ ਦੀ ਮੀਨਾਕਸ਼ੀ ਦੇ ਜੱਜ ਚੁਣੇ ਜਾਣ ਦੀ ਖਬਰ ਝਬਾਲ ਵਾਸੀਆਂ ਪਾਸ ਪੁੱਜੀ ਤਾਂ ਪ੍ਰੀਵਾਰ ਤੋ ਇਲਾਵਾ ਪਿੰਡ ਅਤੇ ਇਲਾਕਾ ਵਾਸੀਆਂ ਵਲੋ ਦੋਹਾਂ ਧੀਆਂ ਦੇ ਇਸ ਵਕਾਰੀ ਅਹੁਦੇ ਲਈ ਚੁਣੇ ਜਾਣ ‘ਤੇ ਜਸ਼ਨ ਮਨਾਏ ਗਏ।

ਉੱਚਾ ਹੋ ਗਿਆ ਬਾਪੂ ਦੀ ਪੱਗ ਦਾ ਤੁਰ੍ਹਲਾ ਲਾਡੋ ਰਾਣੀਏ ਤੂੰ ਜੱਜ ਬਣ ਗਈ

ਝਬਾਲ ਖੁਰਦ ਵਾਸੀ ਮਰਹੂਮ ਸਰਕਾਰੀ ਵਕੀਲ ਰਹੇ ਸ: ਤ੍ਰਲੋਕ ਸਿੰਘ ਦੀ ਪੋਤਰੀ ਅਤੇ ਪੁਲਿਸ ਕਪਤਾਨ ਹਰਿੰਦਰਜੀਤ ਸਿੰਘ ਦੀ ਹੋਣਹਾਰ ਬੇਟੀ ਅਮਾਨਤਬੀਰ ਕੌਰ ਦੇ ਅੰਮ੍ਰਿਤਸਰ ਵਿਚਲੀ ਕਟ ਖਾਲਸਾ ਸਥਿਾ ਰਹਾਇਸ਼ ‘ਤੇ ਜਦ ਬੀ.ਐਨ.ਈ ਦੀ ਟੀਮ ਪੁੱਜੀ ਤਾਂ ਉਨਾਂ ਦੇ ਘਰ ਵਧਾਈਆਂ ਦੇਣ ਵਾਲਿਆ ਤਾਂਤਾ ਲੱਗਾ ਹੋਇਆ ਸੀ।

ਜਿਥੇ ਆਪਣੇ ਇਸ ਵਕਾਰੀ ਅਹੁਦੇ ਲਈ ਹੋਈ ਚੋਣ ਲਈ ਅਮਾਨਤਬੀਰ ਨੇ ਆਪਣੇ ਮਾਪਿਆ ਦਾ ਅਸ਼ੀਰਵਾਦ ਤੇ ਅੱਜ ਹੀ ਸਰਕਾਰੀ ਵਕੀਲ (ਏ.ਡੀ.ਏ) ਚੁਣੇ ਗਏ ਭਰਾ ਅਮਨਜੀਤ ਸਿੰਘ ਢਿਲ਼ੋ ਦਾ ਭਰਪੂਰ ਸਹਿਯੋਗ ਮਿਲਣ ਦੇ ਨਾਲ ਨਾਲ ਉਸ ਵਲੋ ਕੀਤੀ ਸਖਤ ਮਹਿਨਤ ਦਾ ਸਿੱਟਾ ਦੱਸਿਆ। ਪੜਾਈ ਤੋ ਬਾਅਦ ਪਹਿਲੀ ਵਾਰ ਹੀ ਜੱਜ ਦਾ ਇਮਿਤਹਾਨ ਪਾਸ ਕਰ ਗਈ ਅਮਨਾਤ ਨੇ ਦੱਸਿਆ ਕਿ ਉਸ ਵਲੋ ਬੀ.ਏ ਐਲ.ਐਲ.ਬੀ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋ ਇਮਿਤਹਾਨ ਪਾਸ ਕਰਨ ਤੋ ਬਾਅਦ ਮਾਸਟਰ ਡਿਗਰੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਤੋ ਕਰਨ ਤੋ ਉਪਰੰਤ ਨਾਮੀ ਕੋਚਿੰਗ ਸੈਟਰਾਂ ਤੋ ਸਿਿਖਆ ਲੈ ਕੇ ਜੁਡੀਸ਼ੀਅਲੀ ਦੀ ਪਹਿਲੀ ਪ੍ਰੀਖਿਆ ਵਿੱਚੋ 16ਵਾਂ ਰੈਕ ਹਾਸਿਲ ਕਰਕੇ ਇਸ ਮੁਕਾਮ ਤੱਕ ਪੁੱਜੀ ਗਈ ਹੈੇ। ਅਮਨਾਤ ਨੇ ਕਿਹਾ ਕਿ ਲੋਕ ਇਸ ਸਮੇ ਅਦਾਲਤਾਂ ‘ਤੇ ਹੀ ਰੱਬ ਜਿੰਨਾ ਵਿਸ਼ਵਾਸ ਕਰਦੇ ਹਨ ਤੇ ਉਸ ਦੀ ਵੀ ਪਹਿਲ ਹੋਵੇਗੀ ਕਿ ਲੋਕਾਂ ਨੂੰ ਬਿਨਾ ਕਿਸੇ ਖਜਲਖੁਆਰੀ ਤੇ ਬਣਦਾ ਇਨਸਾਫ ਦਿੱਤਾ ਜਾਏ ਉਸ ਨੇ ਪੰਜਾਬ ਦੀਆਂ ਧੀਆਂ ਨੂੰ ਆਪੀਲ ਕੀਤੀ ਕਿ ਸਖਤ ਮਹਿਨਤ ਨਾਲ ਇਥੇ ਰਹਿ ਕੇ ਹੀ ਸਭ ਕੁਝ ਹਾਸਿਲ ਕੀਤਾ ਜਾ ਸਕਦਾ ਹੈ।

ਦੋਹਾਂ ਧੀਆਂ ਨੇ ਮਾਪਿਆ ਦਾ ਹੀ ਰੋਸ਼ਨ ਨਹੀ ਕੀਤਾ ਸਗੋ ਪੂਰਾ ਇਲਾਕਾ ਰੁਸ਼ਨਾਇਆ ਹੈ-ਸੱਗੂ

ਝਬਾਲ ਦੀਆ ਦੋਹਾਂ ਧੀਆ ਦੀ ਇਸ ਨਿਯੁਕਤੀ ਦਾ ਭਰਵਾਂ ਸੁਆਗਤ ਕਰਦਿਆ ਗ੍ਰਹਿ ਵਿਭਾਗ ਦੇ ਲਿਟੀਗੇਸ਼ਨ ਤੇ ਪ੍ਰਾਸੀਕਿਊਸ਼ਨ ਦੇ ਜਾਇੰਟ ਡਾਇਰੈਕਟਰ ਅਹੁਦੇ ਤੋ ਸੇਵਾਮੁਕਤ ਹੋਏ

ਸ: ਸਲਵਿੰਦਰ ਸਿੰਘ ਸੱਗੂ ਨੇ ਕਿਹਾ ਕਿ ਉਨਾਂ ਨੂੰ ਜਦ ਇੰਨਾ ਨਿਯੁਕਤੀਆ ਦਾ ਪਤਾ ਲੱਗਾ ਹੈ ਤਾਂ ਬੇਹੱਦ ਖੁਸ਼ੀ ਹੋਈ ਹੈ ਕਿ ਜੁਡੀਸ਼ੀਅਲ ਵਿੱਚ ਉਨਾਂ ਤੋ ਬਾਅਦ ਇਹ ਦੋਵੇ ਧੀਆਂ ਝਬਾਲ ਇਲਾਕੇ ਤੇ ਪਿੰਡ ਨੂੰ ਰੁਸ਼ਨਾਉਣਗੀਆ । ਕਿਉਕਿ ਆਪ ਕਿਧਰੇ ਵੀ ਸੈੱਟ ਹੋਈਏ ਆਪਣੇ ਪੁਖਤਿਆ ਦੀ ਜਨਮ ਭੌਅ ਹਮੇਸ਼ਾ ਦਿੱਲ ਵਿੱਚ ਰਹਿੰਦੀ ਹੈ।

ਮਾਤਾ ਭਾਗ ਕੌਰ ਦੇ ਨਾਮ ਦੇ ਐਵਾਰਡ ਨਾਲ ਦੋਹਾਂ ਜੱਜ ਧੀਆਂ ਨੂੰ ਕਰਾਂਗੇ  ਸਨਮਾਨਿਤ-ਸੋਨੂੰ ਚੀਮਾਂ

ਦੋਹਾਂ ਜੱਜ ਬਣੀਆ ਧੀਆਂ ਨੂੰ ਮੁਬਾਰਕਵਾਦ ਦੇਦਿਆਂ ਸਰਪੰਚ ਸੋਨੂੰ ਚੀਮਾਂ ਨੇ ਕਿਹਾ ਕਿ ਇਹ ਝਬਾਲ ਤੇ ਇਲਾਕੇ ਲਈ ਭਾਰੀ ਖੁਸ਼ੀ ਵਾਲੀ ਖਬਰ ਹੈ ਕਿ ਤਰਨ ਤਾਰਨ ਜਿਲੇ ਵਿੱਚੋ ਕੇਵਲ ਝਬਾਲ ਦੀਆ ਦੋ ਕੁੜੀਆ ਜੱਜ ਦੇ ਅਹੁਦੇ ਲਈ ਚੁਣੀਆਂ ਗਈਆ ਹਨ ।ਜਿੰਨਾ ਦਾ ਵਿਸ਼ੇਸ਼ ਸਨਮਾਨ ਕਰਨ ਲਈ ਉਨਾਂ ਨੂੰ ਮਾਤਾ ਭਾਗ ਕੌਰ ਦੇ ਨਾਮ ਦਾ ਐਵਾਰਡ ਦਿੱਤਾ ਜਾਏਗਾ।

ਵੱਖ ਵੱਖ ਆਗੂਆਂ ਨੇ ਜੱਜ ਬਣੀਆ ਧੀਆਂ ਤੇ ਮਾਪਿਆ ਨੂੰ ਦਿੱਤੀ ਵਧਾਈ-

ਇਸ ਦੌਰਾਨ ਸਾਬਕਾ ਚੇਅਰਮੈਨ ਸ: ਹਰਵੰਤ ਸਿੰਘ ਝਬਾਲ, ਸਰਪੰਚ ਬਲਦੇਵ ਸਿੰਘ ਪੱਟੂ,ਸਮਾਜ ਸੈਵੀ ਗੁਰਮੀਤ ਸਿੰਘ ਝਬਾਲ, ਮਨਜੀਤ ਸਿੰਘ ਢਿਲ਼ੋ,ਸਰਪੰਚ ਨਰਿੰਦਰਪਾਲ ਪੱਪਾ,ਕਾ: ਅਸ਼ੋਕ ਕੁਮਾਰ ਸੋਹਲ, ਇਸਤਰੀ ਸਭਾ ਦੀ ਪ੍ਰਧਾਨ ਰਾਜਿੰਦਰਪਾਲ ਕੌਰ,ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ , ਸਾਬਕਾ ਵਾਈਸ਼ ਚੇਅਰਮੈਨ ਗੁਰਬੀਰ ਸਿੰਘ ਝਬਾਲ, ਸਾਬਕਾ ਸਰਪੰਚ ਵਿਕਰਮਜੀਤ ਸਿੰਘ ਢਿਲੋ, ਸ: ਗੁਰਪਾਲ ਸਿੰਘ ਜਗਤਪੁਰਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਗੰਡੀ ਵਿੰਡ,ਕਾ: ਯਸਪਾਲ ਝਬਾਲ,ਐਡਵੋਕੇਟ ਉਪਿੰਦਰਜੀਤ ਸਿੰਘ ਗੰਡੀ ਵਿੰਡ ,ਐਸ.ਆਈ ਰੇਸ਼ਮ ਸਿੰਘ ਢਿਲੋ, ਸ: ਤਰਜੀਤ ਸਿੰਘ ਝਬਾਲ, ਅਸ਼ੋਕ ਕੁਮਾਰ ਝਬਾਲ ਆਦਿ ਨੇ ਦੋਹਾਂ ਜੱਜ ਬਣੀਆਂ ਧੀਆਂ ਤੇ ਉਨਾ ਦੇ ਮਾਪਿਆ ਨੂੰ ਵਧਾਈ ਦੇਦਿਆ ਕਿਹਾ ਹੈ ਕਿ ਹੋਰ ਵੀ ਮੁੰਡੇ ਕੁੜੀਆ ਨੂੰ ਇੰਨਾ ਵਾਂਗ ਸਖਤ ਮਹਿਨਤ ਕਰਕੇ ਆਪਣੇ ਵਤਨ ਰਹਿਕੇ ਉਚੇ ਮੁਕਾਮ ਹਾਸਿਲ ਕਰਨੇ ਚਾਹੀਦੇ ਹਨ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News