ਤਰਨ ਤਾਰਨ ਜਿਲੇ ਦੇ ਪਿੰਡ ਡਲੀਰੀ ਦੇ ਖੇਤਾਂ ਵਿੱਚੋ ਪਾਕਿਸਤਾਨੀ ਡਰੋਨ ਅਤੇ 3 ਕਿੱਲੋ 22 ਗ੍ਰਾਮ ਹੈਰੋਇਨ ਹੋਈ ਬ੍ਰਾਮਦ

4681353
Total views : 5516721

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਭਿੱਖੀਵਿੰਡ, ਖਾਲੜਾ/ਨੀਟੂ ਅਰੋੜਾ ਜਗਤਾਰ ਸਿੰਘ

ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ ਵਿੱਚ ਦਸਤਕ ਦੇਣ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੀ ਰਾਤ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪਾਕਿਸਤਾਨੀ ਡਰੋਨ ਰਾਹੀਂ ਭਾਰਤ ਪੁੱਜੀ 03 ਕਿਲੋ 22 ਗ੍ਰਾਮ ਹੈਰੋਇਨ ਸਮੇਤ ਡ੍ਰੋਨ ਪੰਜਾਬ ਪੁਲਸ ਅਤੇ ਬੀ ਐਸ ਐਫ ਵੱਲੋਂ ਬਰਾਮਦ ਕਰ ਲਿਆ ਗਿਆ।


ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਪ੍ਰੀਤ ਇੰਦਰ ਸਿੰਘ ਭਿਖੀਵਿੰਡ ਨੇ ਦੱਸਿਆ ਕਿ ਜ਼ਿਲੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਖਾਲੜਾ ਅਧੀਨ ਆਉਂਦੀ ਬਾਬਾ ਪੀਰ ਰਾਹੀਂ ਡਰੋਨ ਦਾਖਲ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਜਿਸ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਸ ਅਤੇ ਬੀ ਐਸ ਐਫ ਵੱਲੋਂ ਤਲਾਸ਼ੀ ਅਭਿਆਨ ਦੌਰਾਨ ਤਰਸੇਮ ਸਿੰਘ ਵਾਸੀ ਪਿੰਡ ਡਲੀਰੀ ਦੇ ਖੇਤਾਂ ਵਿੱਚੋਂ ਡਰੋਨ ਸਮੇਤ 03 ਕਿਲੋ 22 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।ਉਨ੍ਹਾਂ ਦੱਸਿਆ ਕਿ ਬਰਾਮਦ ਹੈਰੋਇਨ ਇੱਕ ਪੈਕਟ ਵਿੱਚ ਮੋਜੂਦ ਸੀ ਅਤੇ ਡਰੋਨ ਨਾਲ ਟੰਗਿਆ ਹੋਇਆ ਸੀ। ਡੀ.ਐਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖਾਲੜਾ ਮੁੱਖ ਅਫਸਰ ਬਲਵਿੰਦਰ ਸਿੰਘ ਸੰਧੂ ਵੱਲੋਂ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਨਸ਼ਾ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Share this News