Total views : 5512830
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀ ਵਿੰਡ
ਮਾਝੇ ਦੇ ਜਗਤ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੀ ਸੰਪੂਰਨਤਾ ਉਪਰੰਤ ਜਿੱਥੇ ਵਾਹਿਗੁਰੂ ਜੀ ਦੇ ਸ਼ਬਦ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਨਾਲ ਹੀ ਇਸ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਵੱਲੋਂ ਸੰਗਤ ਦਾ ਧੰਨਵਾਦ ਕਰਨ ਦੇ ਨਾਲ ਨਾਲ ਮੁਬਾਰਕਾਂ ਵੀ ਦਿੱਤੀਆਂ ਗਈਆਂ ।
ਉਨ੍ਹਾਂ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਵਿਖੇ ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿਚ ਸੰਗਤ ਨਤਮਸਤਕ ਹੋਣ ਵਾਸਤੇ ਪਹੁੰਚੀ ਸੀ ਉੱਥੇ ਨਾਲ ਹੀ ਪਿੰਡਾਂ ਸ਼ਹਿਰਾਂ ਦੀ ਸਿੱਖ ਸੰਗਤ ਨੇ ਗੁਰੂ ਘਰ ਆਉਣ ਵਾਲੀ ਪੈਦਲ ਅਤੇ ਵੱਖ ਵੱਖ ਵਾਹਨਾਂ ‘ਤੇ ਆਉਣ ਵਾਲੀ ਸੰਗਤ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਰਪੂਰ ਸਹਿਯੋਗ ਕਰਦਿਆਂ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਲੰਗਰ, ਛਬੀਲਾਂ , ਰਹਾਇਸ਼ ਅਤੇ ਆਪਣੀਆਂ ਪੈਲੀਆਂ ਵਿਚ ਗੱਡੀਆਂ ਮੋਟਰਾਂ ਦੀ ਪਾਰਕਿੰਗ ਆਦਿ ਦੇ ਯੋਗ ਪ੍ਰਬੰਧ ਕਰਨ ਵਿਚ ਕਿਸੇ ਪ੍ਰਕਾਰ ਦੀ ਕਸਰ ਨਾ ਛੱਡੀ।
ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਮੈਡੀਕਲ ਕੈਂਪ ਲਗਾਉਣ ਵਾਲੇ ਡਾਕਟਰ ਸਾਹਿਬਾਨ ਤੇ ਪੱਤਰਕਾਰ ਭਾਈਚਾਰੇ ਵੱਲੋਂ ਕੀਤੀ ਗਈ ਸਮੁੱਚੇ ਜੋੜ ਮੇਲੇ ਦੀ ਕਵਰੇਜ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਪੁਖਤਾ ਪ੍ਰਬੰਧ ਆਦਿ ਦੀ ਵੀ ਸਲਾਹੁਤ ਕੀਤੀ ਅਤੇ ਕਿਹਾ ਕਿ ਵਾਸਤੇ ਜਿੱਥੇ ਸਾਰਿਆਂ ਦਾ ਧੰਨਵਾਦ ਕਰਨਾ ਮੇਰੇ ਲਈ ਜ਼ਰੂਰੀ ਬਣਦਾ ਹੈ ਉੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਘਰਦਾ ਝਾੜੂ ਬਰਦਾਰ ਹੋਣ ਕਰਕੇ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਆਦਿ ਦੀ ਅਰਦਾਸ ਕਰਨਾ ਵੀ ਮੇਰਾ ਨੈਤਿਕਤਾ ਦੇ ਅਧਾਰ ‘ਤੇ ਮੁੱਢਲਾ ਫਰਜ਼ ਬਣਦਾ ਹੈ ।