Total views : 5506912
Total views : 5506912
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਵਿਰੋਧ ਕਾਰਨ ਪੰਜਾਬ ਸਰਕਾਰ ਵਲੋ ਤਬਦੀਲ ਕੀਤੇ ਗਏ ਤਰਨ ਤਾਰਨ ਦੇ ਐਸ.ਐਸ.ਪੀ ਤਰਨ ਤਾਰਨ ਸ: ਗੁਰਮੀਤ ਸਿੰਘ ਚੌਹਾਨ ਦੀ ਵਿਦਾਇਗੀ ਸਮੇ ਜਿਲੇ ਦੇ ਸਮੂੰਹ ਅਧਿਕਾਰੀਆਂ ਤੇ ਮੁਲਾਜਮਾਂ ਨੇ ਵਿਦਾਇਗੀ ਸਮੇ ਫੁੱਲ਼ਾਂ ਦੀ ਵਰਖਾ ਕੀਤੀ।ਹੱਥ ਜੋੜਕੇ ਮੁਲਾਜਮਾਂ ਦਾ ਪਿਆਰ ਕਬੂਲਦਿਆ ਸ: ਚੌਹਾਨ ਨੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਮਹਿਨ ਲਗਨ ਤੇ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਣਾ ਦਿੱਤੀ।
ਚੌਹਾਨ ਨੇ ਆਪਣੇ ਮੁਲਾਜ਼ਮਾਂ ਵੱਲੋਂ ਦਿਖਾਏ ਪਿਆਰ ਨੂੰ ਹੱਥ ਜੋੜ ਕੇ ਕਬੂਲ ਕੀਤਾ
ਜਿਸ ਨੂੰ ਵੇਖਕੇ ਉਨਾਂ ਦੇ ਗਜਟਿਡ ਤੇ ਨਾਨ ਗਜਟਿਡ ਅਧਿਕਾਰੀਆਂ ਅਤੇ ਲੋਕਾਂ ਨਾਲ ਉਨਾਂ ਦੇ ਪਿਆਰ ਦੀ ਝਲਕ ਸਾਫ ਨਜਰ ਆ ਰਹੀ ਸੀ।ਜੋ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਕਿਸੇ ਐਸ.ਐਸ.ਪੀ ਦੀ ਬਦਲੀ ਸਮੇ ਅਧਿਕਾਰੀਆ ਵਲੋ ਇੰਨਾ ਮੋਹ ਪਿਆਰ ਜਤਾਇਆ ਗਿਆ ਹੈ।