ਵਧਾਇਕ ਲਾਲਪੁਰਾ ਤੇ ਐਸ.ਐਸ.ਪੀ ਤਰਨ ਤਾਰਨ ਵਿਚਾਲੇ ਖਟਾਸ ਦੀ ਸੁਲਗਦੀ ਚੰਗਿਆੜੀ ਲਾਲਪੁਰਾ ਵਲੋ ਪਾਈ ਪੋਸਟ ਨਾਲ ਬਣੀ ਭਾਂਬੜ

4675398
Total views : 5507068

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ, ਜਸਬੀਰ ਲੱਡੂ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋ ਆਪ ਦੇ ਵਧਾਇਕ ਸ: ਮਨਜਿੰਦਰ ਸਿੰਘ ਲਾਲਪੁਰਾ ਤੇ ਤਰਨ ਤਾਰਨ ਦੇ ਐਸ.ਐਸ.ਪੀ ਸ: ਗੁਰਮੀਤ ਸਿੰਘ ਚੌਹਾਨ ਦਰਮਿਆਨ ਖਟਾਸ ਦੀ ਸੁਲ਼ਗਦੀ ਚੰਗਿਆੜੀ ਉਸ ਸਮੇ ਭਾਂਬੜ ਬਣ ਗਈ ਜਦ ਵਧਾਇਕ ਲਾਲਪੁਰਾ ਨੇ ਸ਼ੋਸਲ ਮੀਡੀਏ ਤੇ ਇਕ ਪੋਸਟ ਐਸ.ਐਸ.ਪੀ ਨੂੰ ਚੇਤਾਵਨੀ ਦੇਦਿਆਂ ਕਿਹਾ ਕਿ ਉਸ ਨੂੰ ਕਿਸੇ ਵੀ ਕਾਰਵਾਈ ਪ੍ਰਵਾਹ ਨਹੀ, ਪਾਈ ਪੋਸਟ ਵਿੱਚ ਤਰਨ ਤਾਰਨ ਜਿਲੇ ਵਿੱਚ ਪੁਲਿਸ ਵਲੋ ਕੋਈ ਕੰਮ ਪੈਸੇ ਤੋ ਬਗੈਰ ਨਾ ਹੋਣ ਦੀ ਮੁੜ ਪ੍ਰੋਰਤਾ ਕੀਤੀ ਗਈ ਹੈ। ਜਿਸ ਨੂੰ ਲੈ ਕੇ ਲੋਕ ਕਈ ਤਰਾਂ ਦੇ ਕੁਮੈਟਸ ਪਾ ਰਹੇ ਕਿ ਆਪ ਦੀ ਸਰਕਾਰ ਵਿੱਚ ਜੇਕਰ ਆਪ ਦਾ ਵਧਾਇਕ ਹੀ ਦੁੱਖੀ ਹੈ ਤਾਂ ਆਮ ਲੋਕਾਂ ਦਾ ਕੀ ਹੋਵੇਗਾ। ਸ਼ੋਸਲ ਮੀਡੀਏ ਤੇ ਤੇਜੀ ਨਾਲ ਵਾਇਰਲ ਹੋ ਰਹੀ ਪੋਸਟ ਸਬੰਧੀ ਵਧਾਇਕ ਲਾਲਪੁਰਾ ਨਾਲ ਸਪੰਰਕ ਕੀਤੇ ਜਾਣ ‘ਤੇ ਉਨਾਂ ਨੇ ਪਾਈ ਪੋਸਟ ਦੀ ਪੜੋੜਤਾ ਕਰਦਿਆ ਕਿਹਾ ਕਿ ਇਹ ਸਾਰਾ ਮਾਮਲਾ ਪਾਰਟੀ ਹਾਈਕਮਾਂਡ ਤੇ ਸਰਕਾਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।

ਹੇਠਾਂ ਵੇਖੋ ਚੇਤਾਵਨੀ ਪੱਤਰ

Share this News