ਭਾਜਪਾ ਦੇ ਸੀਨੀਅਰ ਆਗੂ ਛੀਨਾ ਨੇ ਡੇਂਗੂ, ਚਿਕਨਗੁਨੀਆ ਅਤੇ ਵਾਇਰਲ ਬੁਖਾਰ ਦੇ ਵੱਧ ਕਹਿਰ ’ਤੇ ਆਪ ਸਰਕਾਰ ਨੂੰ ਘੇਰਿਆ

4729570
Total views : 5597650

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ

ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਦੇ ਇੰਚਾਰਜ਼ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਇੱਥੇ ਲਗਾਤਾਰ ਡੇਂਗੂਚਿਕਨਗੁਨੀਆ ਅਤੇ ਵਾਇਰਲ ਬੁਖ਼ਾਰ ਦੇ ਜ਼ਿਲ੍ਹੇ ਸਮੇਤ ਸੂਬੇ ’ ਵੱਧ ਰਹੇ ਕਹਿਰ ’ਤੇ ਚਿੰਤਾ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ ਉਕਤ ਵਾਇਰਲ ਦਾ ਕਹਿਰ ਦਿਨਦਿਨ ਵੱਧਦਾ ਜਾ ਰਿਹਾ ਹੈ ਅਤੇ ਹਰੇਕ ਘਰ ’ ਕੋਈ ਨਾ ਕੋਈ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈਜਿਸ ਨਾਲ ਜ਼ਿਲ੍ਹੇ ’ ਫ਼ੈਲੇ ਵਾਇਰਲ ਨਾਲ ਹਸਪਤਾਲਾਂ ’ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ

ਜ਼ਿਲ੍ਹੇ ’ਚ ਵਾਇਰਲ ਵੱਧਣ ਦੇ ਬਾਵਜੂਦ ਵੀ ਨਹੀਂ ਕੀਤਾ ਜਾ ਰਿਹਾ ਰੋਕਥਾਮ ਦਵਾਈਆਂ ਦਾ ਛਿੜਕਾਅ-ਛੀਨਾ

ਇਸ ਮੌਕੇ ਛੀਨਾ ਨੇ ਸੂਬੇ ਵਿਚਲੀ ਆਪ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਵੱਲੋਂ ਨਿੱਤ ਸਿਹਤਮੰਦ ਸਮਾਜ ਸਿਰਜਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਤੋਂ ਕੋਹਾਂ ਦੂਰ ਹਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਅਫ਼ਸੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਛੇਹਰਟਾ ਤੋਂ ਪੁਤਲੀਘਰ ਚੌਂਕਤਰਨ ਤਾਰਨ ਰੋਡਸੁਲਤਾਨਵਿੰਡਵੇਰਕਾ ਆਦਿ ਇਲਾਕਿਆਂ ’ ਲੋਕ ਡੇਂਗੂਚਿਕਨਗੁਨੀਆਵਾਇਰਲ ਬੁਖ਼ਾਰ ਦੀ ਜਕੜ੍ਹ ’  ਚੁੱਕੇ ਹਨ ਪਰ ਜ਼ਿਲ੍ਹਾ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਕਿਸੇ ਵੱਡੇ ਖਤਰੇ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਇਰਲ ਫ਼ੈਲਣ ਦੇ ਬਾਵਜੂਦ ਵੀ ਸਿਹਤ ਵਿਭਾਗ ਦੁਆਰਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਰੋਕਥਾਮ ਸਬੰਧੀ ਕੋਈ ਛਿੜਕਾਅ ਨਹੀਂ ਕਰਵਾਇਆ ਜਾ ਰਿਹਾ ਹੈਉਨ੍ਹਾਂ ਕਿਹਾ ਕਿ ਜ਼ਿਲ੍ਹੇ ’ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਸਫ਼ਾਈ ਵਿਵਸਥਾ ਡਗਮਗਾ ਗਈ ਹੈ ਅਤੇ ਜ਼ਿਲ੍ਹੇ ਦੇ ਅੰਦਰੂਨ ਤੇ ਬਾਹਰਲੇ ਇਲਾਕਿਆਂ ’ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਵੀ ਅਜੇ ਤੱਕ ਨਹੀਂ ਕੀਤਾ ਗਿਆ ਹੈ

 ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ’ ਮਰੀਜ਼ਾਂ ਲਈ ਕੋਈ ਉਚਿੱਤ ਸੁਵਿਧਾ ਅਤੇ ਸਾਧਨ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ’ ਲੱਖਾਂ ਰੁਪਏ ਖਰਚਣੇ ਪੈ ਰਹੇ ਹਨ। ਕਿਉਂਕਿ ਸਰਕਾਰੀ ਹਸਪਤਾਲਾਂ ’ ਡਾਕਟਰਾਂ ਦੀ ਗਿਣਤੀ ਘੱਟ ਹੋਣ ਕਾਰਨ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਕੋਈ ਨਹੀਂ ਹੈ

। 

Share this News