ਕਲਯੁੱਗੀ ਬਾਪ ਹੀ ਨਿਕਲਿਆ ਮਾਸੂਮ ਦਾ ਕਾਤਲ! ਅਗਵਾ ਦੀ ਦਰਜ ਕਰਾਈ ਸ਼ਕਾਇਤ ਨਿਕਲੀ ਝੂਠੀ

4674010
Total views : 5504887

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰ ਸਿੰਘ ਲੱਡੂ,ਲਾਲੀ ਕੈਰੋ

ਨਜਦੀਕੀ   ਪਿੰਡ ਰਸਿਆਣਾ ਦੇ ਵਸਨੀਕ ਅੰਗਰੇਜ਼ ਸਿੰਘ ਨਾਮਕ ਕਲਯੁਗੀ ਪਿਤਾ ਨੇ ਆਪਣੇ ਤਿੰਨ ਸਾਲਾ ਮਾਸੂਮ ਪੁੱਤਰ ਨੂੰ ਪਾਣੀ ਦੇ ਸੂਏ ’ਚ ਡੋਬ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਮਾਸੂਮ ਦੀ ਲਾਸ਼ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਐਤਵਾਰ ਸ਼ਾਮ ਅੰਗਰੇਜ ਸਿੰਘ ਨੇ ਆਪਣੇ ਲੜਕੇ ਦੇ ਅਗਵਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ‘ਚ ਮਾਮਲਾ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਉਕਤ ਸੱਚਾਈ ਸਾਹਮਣੇ ਆ ਗਈ |

ਐਤਵਾਰ ਸ਼ਾਮ ਨੂੰ ਪਿੰਡ ਵਿਸ ਹਲਕਾ ਖਡੂਰ ਸਾਹਿਬ ਦੇ ਵਸਨੀਕ 44 ਸਾਲਾ ਅੰਗਰੇਜ਼ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਬਿਆਨ ਦਰਜ ਕਰਵਾਏ, ਜਿਸ ਤਹਿਤ ਪੁਲਿਸ ਨੇ ਮਾਸੂਮ ਗੁਰਸੇਵਕ ਸਿੰਘ ਦੇ ਅਗਵਾ ਹੋਣ ਸਬੰਧੀ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ ਐੱਫਆਈਆਰ ਦਰਜ ਕੀਤੀ ਸੀ।

ਥਾਣਾ ਗੋਇੰਦਵਾਲ ਸਾਹਿਬ ਵਿਖੇ ਦਰਜ ਐਫਆਈਆਰ ਦੀ ਜਾਂਚ ਡੀਐਸਪੀ ਇਨਵੈਸਟੀਗੇਸ਼ਨ ਅਰੁਣ ਸ਼ਰਮਾ ਨੂੰ ਸੌਂਪੀ ਗਈ ਹੈ। ਸੋਮਵਾਰ ਦੁਪਹਿਰ ਜਦੋਂ ਅੰਗਰੇਜ਼ ਸਿੰਘ ਨੂੰ ਜਾਂਚ ਲਈ ਮੌਕੇ ‘ਤੇ ਬੁਲਾਇਆ ਗਿਆ ਤਾਂ ਉਸ ਦੀ ਜ਼ੁਬਾਨ ਕੰਬਣ ਲੱਗੀ।ਦੱਸ ਦੇਈਏ ਕਿ ਗੁਰਸੇਵਕ ਸਿੰਘ ਨੇ ਐਫਆਈਆਰ ਦਰਜ ਕਰਵਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਉਹ ਐਤਵਾਰ ਸ਼ਾਮ ਨੂੰ ਸੀਟੀ 100 ਮੋਟਰਸਾਈਕਲ ਪੀਬੀ 08 5829 ‘ਤੇ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਪਿੰਡ ਬਿਲੀਆਂ ਵਾਲਾ ਜਾ ਰਿਹਾ ਸੀ। ਪਿੱਛਾ ਕਰ ਰਹੀ ਕਾਰ ਫਤਿਹਾਬਾਦ ਰੋਡ ‘ਤੇ ਪੁਲਿਸ ਚੌਕੀ ਡੇਹਰਾ ਸਾਹਿਬ ਨੇੜੇ ਆ ਗਈ। ਜਿਸ ਦੌਰਾਨ ਕਾਰ ਵਿੱਚੋਂ ਦੋ ਸਿੱਖ ਅਤੇ ਇੱਕ ਮੋਨਾ ਵਿਅਕਤੀ ਬਾਹਰ ਆ ਗਏ।

ਮੁਲਜ਼ਮਾਂ ਨੇ ਅੰਗਰੇਜ਼ ਸਿੰਘ ਦੀ ਕੁੱਟਮਾਰ ਕਰਕੇ ਉਸ ਦੀ ਜੇਬ ’ਚੋਂ 300 ਰੁਪਏ ਕੱਢ ਲਏ। ਫਿਰ ਉਕਤ ਵਿਅਕਤੀ ਦੇ ਕਹਿਣ ‘ਤੇ ਉਸ ਦੇ ਲੜਕੇ ਗੁਰਸੇਵਕ ਸਿੰਘ ਨੂੰ ਅੰਗਰੇਜ਼ ਸਿੰਘ ਤੋਂ ਖੋਹ ਕੇ ਫਰਾਰ ਹੋ ਗਿਆ। ਜਾਂਚ ਦੌਰਾਨ ਬਿਆਨ ਬਦਲਦੇ ਹੋਏ ਕਿਹਾ ਗਿਆ ਕਿ ਮਾਸੂਮ ਨੂੰ ਪਿੰਡ ਢੋਟੀਆਂ ਦੇ ਰਸਤੇ ‘ਚ ਅਗਵਾ ਕਰ ਲਿਆ ਗਿਆ।

ਪੁਲਿਸ ਨੂੰ ਗੁੰਮਰਾਹ ਕਰ ਕੇ ਲਿਖਾਈ ਝੂਠੀ ਐੱਫਆਈਆਰ

ਇਸ ਦੌਰਾਨ ਪੁਲੀਸ ਵੱਲੋਂ ਗੁਰਸੇਵਕ ਸਿੰਘ ਦੇ ਮੋਬਾਈਲ ਕਾਲ ਦੀ ਲੋਕੇਸ਼ਨ ਟਰੇਸ ਕੀਤੀ ਗਈ। ਜਿਸ ਦੌਰਾਨ ਐਸਐਸਪੀ ਗੁਰਮੀਤ ਸਿੰਘ ਚੌਹਾਨ ਮੌਕੇ ’ਤੇ ਪੁੱਜੇ ਅਤੇ ਅੰਗਰੇਜ਼ ਸਿੰਘ ਤੋਂ ਪੁੱਛਗਿੱਛ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੇ ਆਪਣੇ 3 ਸਾਲਾ ਮਾਸੂਮ ਪੁੱਤਰ ਨੂੰ ਪਾਣੀ ਦੇ ਸੂਏ ਵਿੱਚ ਡੁਬੋ ਕੇ ਮਾਰ ਦਿੱਤਾ ਅਤੇ ਪੁਲਿਸ ਨੂੰ ਗੁੰਮਰਾਹ ਕਰਕੇ ਝੂਠੀ ਐਫਆਈਆਰ ਦਰਜ ਕਰਵਾਈ।

ਮਾਸੂਮ ਦੀ ਲਾਸ਼ ਲੱਭਣ ਲਈ ਕਾਰਵਾਈ ਸ਼ੁਰੂ

ਅੰਗਰੇਜ ਸਿੰਘ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਕੇ ਮਾਸੂਮ ਦੀ ਲਾਸ਼ ਦੀ ਭਾਲ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਗੁਰਮੀਤ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਸਾਹਮਣੇ ਰੱਖੀ ਜਾਵੇਗੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਮਾਸੂਮ ਦੇ ਕਤਲ ਦਾ ਕਾਰਨ ਕੀ ਹੈ।

Share this News