Total views : 5506764
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ
ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਜਿਲ੍ਹੇ ਲਈ ਸਾਲ 2023-24 ਦਾ 290 ਕਰੋੜ ਰੁਪਏ ਰੈਵੀਨਿਊ ਦਾ ਟਾਰਗੇਟ ਮਿੱਥਿਆ ਗਿਆ ਹੈ, ਜਿਸ ਤਹਿਤ 4 ਅਗਸਤ 2023 ਤੋਂ ਜਿਲ੍ਹੇ ਵਿੱਚ ਨਵੇਂ ਕਲੈਕਟਰ ਰੇਟ ਲਾਗੂ ਹੋਣਗੇ ਅਤੇ ਨਵੇਂ ਰੇਟਾਂ ਅਨੁਸਾਰ ਹੀ ਰਜਿਸਟਰੀਆਂ ਹੋ ਸਕਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਰੈਵੀਨਿਊ ਰੇਟਾਂ ਵਿੱਚ ਪਿਛਲੇ ਸਾਲ ਨਾਲੋਂ 10 ਤੋਂ 15 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਖੇਤੀਬਾੜੀ ਦੇ ਰਕਬੇ ਦੀ ਰਜਿਸਟਰੀ ਕਰਦੇ ਸਮੇਂ ਫਰਦ ਦੇ ਨਾਲ ਗਿਰਦਾਵਰੀ ਨੱਥੀ ਕਰਨੀ ਜ਼ਰੂਰੀ ਹੈ।
ਜਿਸ ਤੋਂ ਪਤਾ ਲਗ ਸਕੇ ਕਿ ਰਕਬਾ ਕਿਸ ਕਿਸਮ ਦਾ ਹੈ, ਫਾਰਮ ਹਾਊਸ ਦੀ ਰਜਿਸਟਰੀ ਦਾ ਰਕਬਾ ਜੇਕਰ 2 ਕਨਾਲ ਤੋਂ ਘੱਟ ਹੈ ਤਾਂ ਰਿਹਾਇਸ਼ੀ ਰੇਟ ਲਗੇਗਾ, ਖਰੀਦਦਾਰ/ਵਿਕਰੇਤਾ ਇਕ ਤੋਂ ਜਿਆਦਾ ਹੋਣ ਤੇ ਪ੍ਰਤੀ ਖਰੀਦਦਾਰ ਵਿਕਰੇਤਾ ਦਾ ਹਿੱਸਾ ਜੇਕਰ 500 ਸਕੇਅਰ ਮੀਟਰ ਤੋਂ ਘੱਟ ਬਣਦਾ ਹੈ ਤਾਂ ਉਸ ਤੇ ਰਿਹਾਇਸ਼ੀ ਰੇਟ ਲੱਗੇਗਾ, ਫਲੈਟ/ਫਲੌਰ ਵਾਲੀ ਰਜਿਸਟਰੀ ’ਤੇ ਕਲੈਕਟਰ ਰੇਟ ਕਵਰਡ ਏਰੀਆ ਦਾ ਲਗਾਇਆ ਜਾਵੇਗਾ ਅਤੇ ਬਣੇ ਹੋਏ ਮਕਾਨ ਦੀ ਫੋਟੋ ਦੋਵੇਂ ਧਿਰਾਂ ਭਾਵ ਵੇਚਣ /ਖਰੀਦਦਾਰ ਦੀ ਵਸੀਕਾ ਨਾਲ ਲਗਾਉਣੀ ਜ਼ਰੂਰੀ ਹੋਵੇਗੀ।