ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਵੱਲੋਂ ਸੋਮਵਾਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ

4675714
Total views : 5507558

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਵੱਲੋਂ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਤਹਿਸੀਲਦਾਰ ਦਫਤਰ ਦੀ ਚੈਕਿੰਗ ਸਬੰਧੀ ਚੱਲ ਰਹੇ ਰੇੜਕੇ ਦੇ ਮੱਦੇਨਜ਼ਰ ਸੋਮਵਾਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫਸਰ ਰੂਪਨਗਰ ਤੇ ਪੰਜਾਬ ਰੈਵੀਨਿਊ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ

ਰੂਪਨਗਰ ਦੇ ਵਿਧਾਇਕ ਨੇ 18 ਜੁਲਾਈ ਨੂੰ ਅਚਨਚੇਤ ਚੈਕਿੰਗ ਦੇ ਬਹਾਨੇ ਰੂਪਨਗਰ ਤਹਿਸੀਲ ਦਫਤਰ ਵਿਚ ਬੇਕਸੂਰ ਤਹਿਸੀਲਦਾਰ, ਪਟਵਾਰੀਆਂ ਤੇ ਰਜਿਸਟਰੀ ਕਲਰਕ ਦਾ ਬੇਵਜ੍ਹਾ ਮੀਡੀਆ ਟਰਾਇਲ ਕਰਨ ਦੀ ਕੋਸ਼ਿਸ਼ ਕੀਤੀ।

ਇਸ ਲਈ ਸੂਬੇ ਦੇ ਸਾਰੇ ਮਾਲ ਅਫਸਰ ਹੜ੍ਹ ਰੋਕੂ ਕੰਮਾਂ ਨੂੰ ਛੱਡ ਕੇ ਬਾਕੀ ਸਾਰੇ ਕੰਮਾਂ ਦਾ ਅਣਮਿੱਥੇ ਸਮੇਂ ਲਈ ਬਾਈਕਾਟ ਕਰਨਗੇ।

Share this News