Total views : 5507561
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਸਿੱਖ ਆਗੂ ਹਰਪਾਲ ਸਿੰਘ ਯੂ.ਕੇ ਨੇ ਜਾਰੀ ਇੱਕ ਪ੍ਰੈਸ਼ ਬਿਆਨ ਵਿੱਚ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਕਥਿਤ ਲੰਗਰ ਘੁਟਾਾਲੇ ਦੀ ਜਾਛ ਕਿਸੇ ਸੀਨੀਅਰ ਪੁਲਿਸ ਅੀਧਕਾਰੀ ਤੋ ਕਰਾਈ ਜਾਏ ਕਿਉਕਿ ਐਸ.ਜੀ.ਸੀ.ਪੀ ਜਾਂਚ ਦੇ ਨਾਮ ਤੇ ਗੋਗਲੂਆਂ ਤਤੋ ਮਿੱਟੀ ਝਾੜ ਰਹੀ ਹੈ। ਮੁੱਖ ਮੰਤਰੀ ਸਾਹਿਬ ਨੇ ਜੋ ਗੁਰਬਾਣੀ ਪ੍ਰਸਾਰ ਲਈ ਮਤਾ ਪਾਸ ਕੀਤਾ ਹੈ ਉਹ ਸ਼ਲਾਂਘਾਯੋਗ ਹੈ ਕਿ ਬਾਣੀ ਹਰ ਪਰਿਵਾਰ ਲਈ ਮੁਫਤ ਅਤੇ ਹਰ ਚੈਨਲ ਤੇ ਚਲਣੀ ਚਾਹੀਦੀ ਹੈ।
ਅਸੀ ਸਮੂਹ ਐਨ.ਆਰ.ਆਈ. ਪਰਿਵਾਰ ਇਸਦਾ ਸੁਆਗਤ ਕਰਦੇ ਹਾਂ। ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਐਸ.ਜੀ.ਪੀ.ਸੀ. ਦਾ ਤਾਨਾਸ਼ਾਹੀ ਅਤੇ ਡਿਕਟੇਟਰਸ਼ਿਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦੂਸਰੀ ਬੇਨਤੀ ਇਹ ਹੈ ਕਿ ਜੋ ਇਹਨਾਂ ਨੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਸ਼ਾਨਬੂਰਾ ਦਾ ਘੁਟਾਲਾ ਕੀਤਾ ਹੈ। ਉਸਦੀ ਜਾਂਚ ਅਤੇ ਜੋ ਹੋਰ ਵੀ ਲੰਗਰ ਦੇ ਰਾਸ਼ਨ ਬਾਰੇ ਗਬਨ ਅਤੇ ਹੇਰਾ ਫੇਰੀ ਹੁੰਦੀ ਹੈ।ਇਸ ਦੀ ਜਾਂਚ ਸੀਨੀਅਰ ਪੁਲਿਸ ਅਫਸਰ ਕੋਲੋ ਕਰਵਾਈ ਜਾਵੇ। ਕਿਉਂਕਿ ਇਹ ਗੁਰੂ ਘਰ ਦੇ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਚਲਦਾ ਹੈ। ਸੰਗਤ ਦੀ ਨੇਕ ਕਮਾਈ ਵਿਚੋ ਸ਼ਰਧਾ ਪੂਰਵਕ ਇੱਛਾ ਨਾਲ ਆਪਣਾ ਪੈਸਾ ਗੁਰੂ ਕੇ ਲੰਗਰ ਵਿਚ ਪਾਉਂਦੇ ਹਨ। ਸ਼੍ਰੌਮਣੀ ਕਮੇਟੀ ਦੇ ਕੁਝ ਮੁਲਾਜਮ ਉਹਨਾਂ ਪੈਸਿਆਂ ਦੀ ਦੁਰਵਰਤੋਂ ਕਰਦੇ ਹਨ। ਆਪਣੇ ਨਿੱਜੀ ਫਾਇਦੇ ਦੀ ਖਾਤਰ ਸੰਗਤ ਨਾਲ ਧੋਖਾ ਕਰਦੇ ਹਨ।ਸੋ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਇਸ ਹੇਰਾ ਫੇਰੀ ਅਤੇ ਗਬਨ ਨਾਲ ਸੰਗਤਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ।
ਸੋ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਭਾਰਤੀ ਕਾਨੂੰਨ ਅਨੁਸਾਰ ਬਣਦੀ ਸਜਾ ਦਿਵਾਉਣ ਲਈ ਇਹਨਾਂ ਦੇ ਖਿਲਾਫ ਐਫ.ਆਈ.ਆਰ. ਦਰਜ ਕਰਕੇ ਇਹਨਾਂ ਮੁਸੰਦਾਂ ਨੂੰ ਜੇਲ੍ਹ ਵਿਚ ਭੇਜਿਆ ਜਾਵੇ।