Total views : 5507558
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਕਪੂਰਥਲਾ /ਵਿਸ਼ਾਲ ਮਲਹੋਤਰਾ
ਫਿਲੌਰ ਤੋਂ ਬਦਲ ਕੇ ਆਏ ਤਹਿਸੀਲਦਾਰ ਬਲਜਿੰਦਰ ਸਿੰਘ ਵੱਲੋਂ ਤਹਿਸੀਲ ਕੰਪਲੈਕਸ ਕਪੂਰਥਲਾ ਵਿਖੇ ਅਹੁਦਾ ਸੰਭਾਲਣ ਉਪਰੰਤ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ। ਇਸ ਮੌਕੇ ਤਹਿਸੀਲਦਾਰ ਬਲਜਿੰਦਰ ਸਿੰਘ ਦਾ ਅਹੁਦਾ ਸੰਭਾਲਣ ‘ਤੇ ਨਾਇਬ ਤਹਿਸੀਲਦਾਰ ਫਿਲੋਰ ਸੁਨੀਤਾ ਖਿੱਲਣ, ਨਾਇਬ ਤਹਿਸੀਲਦਾਰ ਕਪੂਰਥਲਾ ਕੁਲਵਿੰਦਰ ਸਿੰਘ ਥਿੰਦ, ਸੁਪਰਡੈਂਟ (ਮਾਲ) ਸਤਬੀਰ ਸਿੰਘ ਚੰਦੀ, ਰੀਡਰ ਤਹਿਸੀਲਦਾਰ ਕਪੂਰਥਲਾ ਨਰਿੰਦਰ ਭੱਲਾ, ਰਜਿਸਟਰੀ ਕਲਰਕ ਰੁਪਿੰਦਰ ਸਿੰਘ,
ਸਟਾਫ ਨੇ ਗੁਲਦਸਤੇ ਭੇਟ ਕਰਕੇ ਕੀਤਾ ਨਿੱਘਾ ਸਵਾਗਤ
ਗੁਰਵਿੰਦਰ ਸਿੰਘ ਰੀਡਰ ਨਾਇਬ ਤਹਿਸੀਲਦਾਰ, ਸੰਜੀਵ ਕੁਮਾਰ, ਸੋਮਾ ਸਿੰਘ, ਸ਼ਿਵਾਨੀ ਕੁਮਾਰ, ਮਨਪ੍ਰਰੀਤ ਕੌਰ, ਜਬਰਜੰਗ ਸਿੰਘ, ਕਰਮਜੀਤ ਸਿੰਘ ਸਾਰੇ ਕਲਰਕ, ਕਾਨੂੰਗੋ ਜਗਜੀਤ ਸਿੰਘ, ਸਦਰ ਕਾਨੂੰਗੋ ਗੁਰਸ਼ਰਨ ਸਿੰਘ, ਪਰਮਜੀਤ ਸਿੰਘ, ਬਨਾਰਸੀ ਸਿੰਘ ਤੇ ਹੋਰ ਕਰਮਚਾਰੀਆਂ ਵੱਲੋਂ ਉਨਾਂ੍ਹ ਨੂੰ ਫੁੱਲਾਂ ਦਾ ਗੁੱਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਕਿਹਾ ਕਿ ਤਹਿਸੀਲ ਕੰਪਲੈਕਸ ‘ਚ ਆਉਣ ਵਾਲੇ ਹਰੇਕ ਨਾਗਰਿਕ ਦਾ ਪਹਿਲ ਦੇ ਆਧਾਰ ‘ਤੇ ਕੰਮ ਕਰਨਾ ਉਨਾਂ ਦੀ ਪਹਿਲਕਦਮੀ ਹੋਵੇਗੀ ਅਤੇ ਪੈਡਿੰਗ ਕੇਸਾਂ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਤਹਿਸੀਲ ਕੰਪਲੈਕਸ ‘ਚ ਕੰਮ ਕਰਵਾਉਣ ਆਏ ਕਿਸੇ ਵੀ ਨਾਗਰਿਕ ਨੂੰ ਕਿਸੇ ਤਰਾਂ ਦੀ ਕੋਈ ਪੇ੍ਸ਼ਾਨੀ ਆਉਂਦੀ ਹੈ ਤਾਂ ਉਹ ਉਨਾਂ ਨਾਲ ਸੰਪਰਕ ਕਰ ਸਕਦਾ ਹੈ।