Total views : 5507558
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਥਾਣਾਂ ਕੰਨਟੋਨਮੈਟ ਦੇ ਐਸ.ਐਚ.ਓ ਇੰਸ: ਹਰਿੰਦਰ ਸਿੰਘ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਸ੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ,ਵੱਲੋਂ ਵਹੀਕਲ ਚੌਰੀ ਕਰਨ ਵਾਲਿਆ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਚਰਨਜੀਤ ਸ਼ਰਮਾਂ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪੁਤਲੀਘਰ ਵਿੱਖੇ ਨਾਦਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਚੈਕਿੰਗ ਦੌਰਾਨ ਇੱਕ ਨੌਜ਼ਵਾਨ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਤੇ ਸਵਾਰ ਹੋ ਕੇ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯੱਕਦਮ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਮੋਟਰਸਾਈਕਲ ਚਾਲਕ ਨੂੰ ਕਾਬੂ ਕਰਕੇ ਨਾਮ ਪੁੱਛਿਆ, ਜਿਸਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਪੂਹਲਾ, ਥਾਣਾ ਭਿੱਖੀਵਿੰਡ, ਜਿਲ੍ਹਾ ਤਰਨ ਤਾਰਨ ਦੱਸਿਆ ਤੇ ਮੋਟਰਸਾਈਕਲ ਦਾ ਕੋਈ ਕਾਗਜਾਤ ਪੇਸ਼ ਨਹੀ ਕਰ ਸਕਿਆ ਜੋ ਚੋਰੀ ਦਾ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਇਸਨੇ ਦੱਸਿਆ ਕਿ ਇਸਦਾ, ਦੂਸਰਾ ਸਾਥੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੋਂ ਉਤਰ ਗਿਆ ਸੀ, ਨਾਲ ਮਿਲ ਕੇ ਚੌਰੀ ਕੀਤਾ ਹੈ। ਜੋ ਇਸਦੇ ਦੂਸਰੇ ਸਾਥੀ ਰਾਜਬੀਰ ਸਿੰਘ ਉਰਫ਼ ਰਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਖਾਪੜ ਖੇੜੀ, ਜਿਲ੍ਹਾ ਤਰਨ ਤਾਰਨ ਨੂੰ ਵੀ ਕਾਬੂ ਕਰਕੇ ਇਸ ਪਾਸੋਂ ਵੀ ਚੋਰੀ ਦਾ 01 ਮੋਟਰਸਾਈਕਲ ਬ੍ਰਾਮਦ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਗ੍ਰਿਫ਼ਤਾਰ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ ਨਿਸ਼ਾਨਦੇਹੀ ਤੇ 04 ਚੋਰੀ ਦੇ ਮੋਟਰਸਾਈਕਲ ਅਤੇ 01 ਐਕਟੀਵਾ ਸਕੂਟੀ ਹੋਰ ਬ੍ਰਾਮਦ ਕੀਤੀ ਗਈ ਅਤੇ ਦੋਸ਼ੀ ਰਾਜਬੀਰ ਸਿੰਘ ਉਰਫ਼ ਰਾਜਾ ਦੀ ਨਿਸ਼ਾਦੇਹੀ ਤੇ 03 ਮੋਟਰਸਾਈਕਲ ਤੇ 01 ਐਕਟੀਵਾ ਸਕੂਟੀ ਹੋਰ ਬ੍ਰਾਮਦ ਕੀਤੀ ਗਈ। ਇਹਨਾਂ ਦੇ ਇੰਕਸ਼ਾਫ਼ ਤੇ ਮੁਕੱਦਮਾਂ ਵਿੱਚ ਨਾਮਜ਼ਦ ਕੀਤੇ ਗਏ ਨਵਪ੍ਰੀਤ ਸਿੰਘ ਉਰਫ ਨਵ ਉਰਫ ਘੱਤੂ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਖਾਪੜਖੇੜੀ ਥਾਣਾ ਘਰਿੰਡਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸ ਪਾਸੋਂ ਚੋਰੀ ਦੇ 01 ਮੋਟਰਸਾਈਕਲ ਬ੍ਰਾਮਦ ਕੀਤਾ ਗਿਆ, ਜੋ ਇਹ ਚੌਰੀ ਦਾ ਮੋਟਰਸਾਈਕਲ ਇਸਨੇ ਹਰਪ੍ਰੀਤ ਸਿੰਘ ਉਰਫ ਹੈਪੀ ਤੇ ਰਾਜਬੀਰ ਸਿੰਘ ਉਰਫ਼ ਰਾਜਾ ਕੋਲੋਂ ਖਰੀਦਿਆ ਸੀ। ਇਸ ਤਰ੍ਹਾ ਹੁਣ ਤੱਕ ਚੌਰੀ ਦੇ 10 ਮੋਟਰਸਾਈਕਲ ਤੇ 02 ਐਕਟੀਵਾ ਸਕੂਟੀ ਬ੍ਰਾਮਦ ਕੀਤੀਆ ਗਈਆ ਹਨ। ਦੋਸ਼ੀਆਂ ਨੇ ਇਹ ਮੋਟਰਸਾਇਕਲ ਤੇ ਐਕਟਿਵਾ ਸ਼ਹਿਰ ਦੇ ਵੱਖ-ਵੱਖ ਥਾਵਾਂ ਸ੍ਰੀ ਦਰਬਾਰ ਸਾਹਿਬ, ਸ੍ਰੀ ਸ਼ਹੀਦਾ ਸਾਹਿਬ,ਮੈਡੀਕਲ ਕਾਲਜ,ਪੁਤਲੀਘਰ,ਛੇਹਰਟਾ ਅੰਮ੍ਰਿਤਸਰ ਤੋ ਚੌਰੀ ਕੀਤੇ ਸਨ।ਗ੍ਰਿਫ਼ਤਾਰ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਰਾਜਬੀਰ ਸਿੰਘ ਉਰਫ਼ ਰਾਜਾ ਦੇ ਖਿਲਾਫ਼ ਪਹਿਲਾਂ ਵੀ ਵਹੀਕਲ ਚੋਰੀ ਦਾ ਇੱਕ-ਇੱਕ ਮੁਕੱਦਮਾਂ ਦਰਜ਼ ਹੈ।