ਸਬ ਤਹਿਸੀਲ ਝਬਾਲ ਤੇ ਬਲਾਕ ਦਫਤਰ ਗੰਡੀ ਵਿੰਡ’ਚ ਪੱਕੇ ਅਧਿਕਾਰੀ ਨਾ ਹੋਣ ਕਰਕੇ ਲੋਕ ਹੋ ਰਹੇ ਨੇ ਪ੍ਰੇਸ਼ਾਨ

4676142
Total views : 5508259

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ,ਜਸਬੀਰ ਲੱਡੂ

ਸਬ ਤਹਿਸੀਲ ਝਬਾਲ ਦੇ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਦੀ ਬਦਲੀ ਕਰਕੇ ਪੰਜਾਬ ਸਰਕਾਰ ਵਲੋ ਕਿਸੇ ਹੋਰ ਦੀ ਤਾਇਨਾਤੀ ਨਾ ਕਰਕੇ ਮਾਲ ਵਿਭਾਗ ਨਾਲ ਸਬੰਧਿਤ ਕੰਮ ਕਰਵਾਉਣ ਲਈ ਜਿਥੇ ਲੋਕ ਖਜਲਖੁਆਰ ਹੋ ਰਹੇ ਹਨ ਉਥੇ ਬਲਾਕ ਗੰਡੀਵਿੰਡਦੇ ਬੀ.ਡੀ.ਪੀ.ਓ ਪ੍ਰਗਟ ਸਿੰਘ ਦੀ ਬਲਾਕ ਤਰਸਿੱਕਾ ਵਿਖੇ ਬਦਲੀ ਹੋਣ ਤੋ ਬਾਅਦ ਕਿਸੇ ਨੂੰ

ਪੱਕੇ ਤੌਰ ਤੇ ਬੀ.ਡੀ.ਪੀ.ਓ ਨਾ ਲਗਾਏ ਜਾਣ ਕਰਕੇ ਵੀ ਪੰਚਾਇਤਾਂ ਅਤੇ ਪੰਚ/ ਸਰਪੰਚ ਤੇ ਹੋ ਜਨਤਾ ਪ੍ਰੇਸ਼ਾਨ ਹੋ ਰਹੀ ਹੈ ਕਿਉਕਿ ਇਸ ਦਾ ਵਾਧੂ ਚਾਰਜ ਇਸ ਸਮੇ ਬੀ.ਡੀ.ਪੀ.ਓ ਤਰਨ ਤਾਰਨ ਪਾਸ ਹੈ। ਵਿਧਾਨ ਸਭਾ ਹਲਕਾ ਤਰਨ ਤਾਰਨ ਹੇਠ ਇਹੋ ਹੀ ਦੋ ਅਜਿਹੇ ਅਦਾਰੇ ਹਨ ਜਿੰਨਾ ਦਾ ਸਿੱਧੇ ਤੌਰ ਤੇ ਲੋਕਾਂ ਨਾਲ ਸਪੰਰਕ ਹੈ।ਜਿਸ ਨੂੰ ਮੁਖ ਰਖਦਿਆਂ ਆਮ ਜਨਤਾ ਨੇ ਜਿਲਾ ਪ੍ਰਸ਼ਾਸਨ ਤੇ ਸਰਕਾਰ ਤੋ ਮੰਗ ਕੀਤੀ ਹੈ ਕਿ ਬਦਲੇ ਗਏ ਦੋਹਾਂ ਅਧਿਕਾਰੀਆਂ ਥਾਂ ਤਾਰੁੰਤ ਪੱਕੇ ਤੌਰ ਤੇ ਅਧਿਕਾਰੀ ਤਾਇਨਾਤ ਕੀਤੇ ਜਾਣ।

Share this News