





Total views : 5841224







Total views : 5841224ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ
ਸੀਆਈਏ ਸਟਾਫ਼ ਤੇ ਥਾਣਾ ਮਕਬੂਲਪੁਰਾ ਦੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਮਡਿਊਲ ਦੇ ਤਿੰਨ ਸਾਥੀਆਂ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਕੋਸੀਕਲਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਕਾਰ ਖੋਹਣ, ਗੋਲੀਬਾਰੀ ਤੇ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਆਪਣੇ ਜੁਰਮ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਲੋਕ ਯੂਪੀ ਦੇ ਕੋਸੀਕਲਾਂ ਵਿੱਚ ਲੁਕੇ ਹੋਏ ਸਨ।ਜਿਸ ਸਬੰਧੀ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ 3 ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ ਨੇ ਦੱਸਿਆਂ ਕਿ ਮੁਲਜ਼ਮ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਆਪਣੀਆਂ ਕਾਰਾਂ ‘ਚ ਜੈਮਰ ਲਗਾਏ ਹੋਏ ਸਨ ਤਾਂ ਜੋ ਕੋਈ ਵੀ ਉਨ੍ਹਾਂ ਦੀ ਜੀਪੀਐਸ ਲੋਕੇਸ਼ਨ ਨੂੰ ਟਰੇਸ ਨਾ ਕਰ ਸਕੇ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਜੈਮਰ, ਅਡਾਪਟਰ, 9 ਐਮਐਮ ਪਿਸਤੌਲ, ਇੱਕ 30 ਬੋਰ ਦਾ ਪਿਸਤੌਲ, ਇਕ ਮੋਟਰ ਸਾਈਕਲ ਤੇ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੁਖਚੈਨ ਸਿੰਘ ਵਾਸੀ ਪਿੰਡ ਕਾਜੀਕੋਟ ਜ਼ਿਲ੍ਹਾ ਤਰਨਤਾਰਨ, ਅਭਿਸ਼ੇਕ ਮਹਾਜਨ ਵਾਸੀ ਗਲੀ ਨੰਬਰ 1 ਨੇੜੇ ਪਾਇਲ ਮੈਡੀਕਲ ਸਟੋਰ ਗੋਪਾਲ ਨਗਰ ਮਜੀਠਾ ਰੋਡ ਅਤੇ ਸੋਨੂੰ ਗੋਸਵਾਮੀ ਵਾਸੀ ਨੰਦਗਾਓਂ ਗੋਸਾਈ ਮੁਹੱਲਾ ਮਥੁਰਾ ਸੰਤ ਨਿਵਾਸ ਕਮਰਾ ਨੰਬਰ 3 ਦੁਰਗਿਆਣਾ ਮੰਦਰ ਉੱਤਰ ਪ੍ਰਦੇਸ਼ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਅਤੇ ਹਥਿਆਰ ਆਦਿ ਸਪਲਾਈ ਕਰਨ ਵਾਲੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਤੱਕ ਪੁਲਿਸ ਨੇ ਇੱਕ ਨਾਬਾਲਗ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਸਮੇ ਉਨਾਂ ਨਾਲ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ, ਅੰਮ੍ਰਿਤਸਰ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਮਕਬੂਲਪੁਰਾ,ਵੀ ਹਾਜਰ ਸਨ।