





Total views : 5841191







Total views : 5841191ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸੇਵਕ ਜਥਾ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਅਤੇ ਸ਼ਹੀਦ ਭਾਈ ਮਨੀ ਸਿੰਘ ਦੀ ਯਾਦ ਨੂੰ ਸਮਰਪਿਤ ਦੋ ਦਿਨਾਂ ਸ਼ਹੀਦੀ ਸਮਾਗਮ ਅਤੇ ਗੁਰਮਤਿ ਮੁਕਾਬਲਾ ਖਾਲਸਾਈ ਜਾਹੋ ਜਹਾਲ ਨਾਲ ਕਰਵਾਇਆ ਗਿਆ।ਅਜੋਕੇ ਸਮੇਂ ਦੀ ਸਮਸਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ ‘ਕੇਸਾਂ ਦੀ ਮਹਾਨਤਾ’ ਤੇ ‘ਨਸ਼ੇ ਇੱਕ ਚੁਨੌਤੀ ‘ਵਿਸ਼ੇ ਤੇ ਲਿਖਤੀ ਅਤੇ ਲੈਕਚਰ ਮੁਕਾਬਲੇ ਕਰਵਾਏ ਗਏ।
ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਮਨਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਲਗਭਗ ਅੱਠ ਪਿੰਡਾਂ ਦੇ ਬੱਚਿਆਂ ਨੂੰ ਸਮਾਗਮ ਤੋਂ ਪਹਿਲਾਂ ਸੰਬੰਧਿਤ ਵਿਸ਼ਿਆਂ ਤੇ ਪੁਸਤਕਾਂ ਵੰਡ ਦਿੱਤੀਆਂ ਗਈਆਂ ਸਨ।ਪ੍ਰਬੰਧਕਾਂ ਦਾ ਮੰਨਣਾ ਹੈ ਕਿ ਅੱਜ ਦੇ ਨੌਜਵਾਨਾਂ ਵਿੱਚ ਪੜ੍ਹਨ ,ਲਿੱਖਣ ਅਤੇ ਬੋਲਣ ਦਾ ਹੁਨਰ ਹੋਣਾ ਜ਼ਰੂਰੀ ਹੈ।ਮੌਸਮ ਦੀ ਖਰਾਬੀ ਦੇ ਬਾਵਜੂਦ 160 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ।ਇਸ ਮੌਕੇ ਤੇ ਦਸਤਾਰ ਅਤੇ ਦੁਮਾਲਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ ਲੜਕੀਆਂ ਨੇ ਹਿੱਸਾ ਲਿਆ।ਕਵੀਸ਼ਰ ਨਰਿੰਦਰ ਸਿੰਘ ਬੱਗਾ ਦੇ ਜੱਥੇ ਨੇ ਭਾਈ ਤਾਰੂ ਸਿੰਘ ਦਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ।ਹਿੰਮਤ ਸਿੰਘ ਨੇ ਆਪਣੇ ਸਾਥੀਆਂ ਨਾਲ ਜੱਜ ਦੀ ਭੁਮਿਕਾ ਨਿਭਾਉਂਦੇ ਹੋਏ ਦਸਤਾਰ ਅਤੇ ਦੁਮਾਲਾ ਮੁਕਾਬਲੇ’ਚ ਕ੍ਰਮਵਾਰ ਰਣਵੀਰ ਸਿੰਘ ਤੇ ਰਿਧਮਪ੍ਰੀਤ ਕੌਰ ਨੂੰ ਅੱਵਲ ਦਰਜਾ ਦਿੱਤਾ।ਇਸਤੋਂ ਇਲਾਵਾ ਜੇਤੂ ਵਿਦਿਆਰਥੀਆਂ ਵਿੱਚ ਸੁਖਮਨਦੀਪ ਕੌਰ,ਪਰਵਾਨਪ੍ਰੀਤ ਕੌਰ,ਗੁਰਨੂਰ ਸਿੰਘ,ਗੁਰਪ੍ਰੀਤ ਸਿੰਘ,ਰਮਨਪ੍ਰੀਤ ਕੌਰ,ਅਰਵਿੰਦਰ ਕੌਰ,ਪਲਵਿੰਦਰ ਕੌਰ ,ਅਕਾਸ਼ਪ੍ਰੀਤ ਕੌਰ,ਕਿਰਨਦੀਪ ਕੌਰ,ਜਸਪ੍ਰੀਤ ਸਿੰਘ,ਸਿਮਰਨ ਕੌਰ,ਮਨਪ੍ਰੀਤ ਕੌਰ ਸ਼ਾਮਲ ਹਨ।ਸਮਾਗਮ ਦੌਰਾਨ ਹਾਜ਼ਰੀ ਭਰਨ ਵਾਲਿਆਂ ਵਿੱਚ ਭਾਈ ਸਤਨਾਮ ਸਿੰਘ ਝੰਝੀਆਂ ,ਪ੍ਰਣਾਮ ਸਿੰਘ ਜਹਾਂਗੀਰ,ਹਰਜਿੰਦਰ ਸਿੰਘ,ਰਾਜੂ ਸਿੰਘ ਸ਼ੁਕਰਚੱਕ, ਭਾਈ ਗੁਰਦੀਪ ਸਿੰਘ ਨਿਜਾਮਪੁਰ,ਮੰਗਲ ਸਿੰਘ ਫਤਿਹਗੜ੍ਹ, ਜਗਦੀਪ ਸਿੰਘ ਸੋਹੀਆਂ,ਜਸਜੋਤ ਸਿੰਘ ਮੁੱਦਲ,ਹਰਪ੍ਰੀਤ ਸਿੰਘ ਬੌਬੀ,ਗਗਨਦੀਪ ਸਿੰਘ,ਮਨਪ੍ਰੀਤ ਸਿੰਘ,ਬਲਦੇਵ ਸਿੰਘ,ਰਘਬੀਰ ਸਿੰਘ,ਗੁਰਮੀਤ ਸਿੰਘ ਆਦਿ ਹਾਜ਼ਰ ਸਨ।ਸਟੇਜ ਦੀ ਸੇਵਾ ਸੁਖਦੇਵ ਸਿੰਘ ਵੇਰਕਾ ਨੇ ਬਾਖੂਬੀ ਨਾਲ ਨਿਭਾਈ ।