ਫ਼ਾਇਨੈਂਸ ਕੰਪਨੀ ਦੇ ਕਰਿੰਦੇ ਕੋਲੋਂ 2 ਲੱਖ ਦੀ ਨਗਦੀ ਖੋਹ ਕੇ ਦੌੜੇ ਲੁਟੇਰਿਆਂ ਨੂੰ ਪੁਲਿਸ ਤੇ ਲੋਕਾਂ ਨੇ ਮਿਲਕੇ ਕੀਤਾ ਕਾਬੂ

4878615
Total views : 5841164

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਜਸਕਰਨ ਸਿੰਘ

ਝਬਾਲ ਤੋਂ ਥੋੜੀ ਦੂਰ ਖੈਰਦੀ ਅੱਡੇ ਨੇੜੇ ਇਕ ਫ਼ਾਇਨੈਂਸ  ਕੰਪਨੀ ਦੇ ਕਰਿੰਦੇ ਕੋਲੋਂ 2 ਲੱਖ ਦੇ ਕਰੀਬ ਖੋਹ ਕਰਕੇ ਦੋਂੜੇ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੂੰ ਝਬਾਲ ਪੁਲਿਸ ਨੇ ਮੌਕੇ ਤੇ ਲੋਕਾਂ ਦੀ ਸਹਾਇਤਾ ਨਾਲ ਲੁੱਟੇ ਪੈਸਿਆਂ ਸਮੇਤ ਕਾਬੂ ਕਰ ਲਿਆ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਭਾਰਤ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਰਾਜਵਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਫਿਰੋਜ਼ਪੁਰ ਜੋ ਕਿ ਅੰਮ੍ਰਿਤਸਰ ਵਿਖੇ ਫਾਈਨਾਂਸ ਕੰਪਨੀ ਵਿਚ ਨੌਕਰੀ ਕਰਦਾ ਹੈ ਅੱਜ ਰੋਜ਼ ਦੀ ਤਰ੍ਹਾਂ ਵੱਖ ਵੱਖ ਪਿੰਡਾਂ ਤੋਂ ਪੈਸੇ ਜੋ ਲਗਭਗ 2 ਲੱਖ ਰੂਪਏ ਸਨ ਇਕੱਠੇ ਕਰਕੇ ਜਦੋਂ ਮੋਟਰਸਾਈਕਲ ਤੇ ਅੰਮਿਰਤਸਰ ਵੱਲ ਜਾ ਰਿਹਾ ਸੀ ਤਾਂ ਖ਼ੈਰਦੀ ਅਤੇ ਮੰਨਣ ਅੱਡੇ ਦੇ ਵਿਚਕਾਰ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਸਿਰ ਵਿਚ ਭਾਰੀ ਡੰਡਾ ਮਾਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਅਤੇ ਪੈਸਿਆਂ ਵਾਲਾ ਬੈਗ ਲੈਕੇ ਫਰਾਰ ਹੋਣ ਲੱਗੇ ਤਾ ਨੇੜੇ ਗਸ਼ਤ ਕਰ ਰਹੇ ਥਾਣਾ ਝਬਾਲ ਮੁੱਖੀ ਕੇਵਲ ਸਿੰਘ ਨੇ ਰੌਲਾ ਸੁਣਕੇ ਮੌਕੇ ਤੇ ਪਹੁੰਚ ਕੇ ਖੋਹ ਕਰਕੇ ਦੋੜ ਰਹੇ ਰਹੇ ਦੋਵਾਂ ਲੁਟੇਰਿਆਂ  ਨੂੰ ਲੁੱਟੇ ਪੈਸਿਆਂ ਸਮੇਤ ਕਾਬੂ ਕਰ ਲਿਆ।ਜਦੋਂ ਕਿ ਜ਼ਖ਼ਮੀ ਹੋਏ ਫਾਇਨਾਂਸ ਕੰਪਨੀ ਦੇ ਕਰਿੰਦੇ ਨੂੰ ਝਬਾਲ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ।ਥਾਣਾ ਮੁਖੀ ਕੇਵਲ ਸਿੰਘ ਨੇ ਕਿਹਾ ਕਿ ਫੜੇ ਗਏ ਲੁਟੇਰਿਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾਂ ਕੋਲੋਂ ਹੋਰ ਸਨਸਨੀਖੇਜ਼ ਖੁਲਾਸੇ ਹੋਣ ਦੀ ਉਮੀਦ ਹੈ।

Share this News