Total views : 5510104
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਪਰਿਆਵਰਣ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਸਮਾਰਟ ਸਿਟੀ ਲਿਮੀ. ਅਧੀਨ ਰਾਹੀ ਈ-ਆਟੋ ਸਕੀਮ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਨ ਤੋਂ ਬਾਅਦ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਲਈ ਰੁਪ-ਰੇਖਾ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵੱਜੋਂ ਅੱਜ ਕਮਿਸ਼ਨਰ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਤੇ ਐਸ.ਪੀ. ਟ੍ਰੇਫਿਕ ਅਮਨਦੀਪ ਕੌਰ ਵੱਲੋਂ ਨਗਰ ਨਿਗਮ ਦੇ ਰਣਜੀਤ ਐਵੀਨਿਊ ਦਫ਼ਤਰ ਵਿਖੇ ਸਥਿਤ ਰਾਹੀਂ ਸਕੀਮ ਦੇ ਅਧਿਕਾਰੀਆਂ ਨਾਲ ਇਹਨਾਂ ਡੀਜ਼ਲ ਆਟੋਆਂ ਦੇ ਵਿਰੁੱਧ ਕਾਰਵਾਈ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਣ ਐਸ.ਪੀ. ਟ੍ਰੈਫਿਕ ਵੱਲੋਂ ਦੱਸਿਆ ਗਿਆ ਕਿ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਵੱਲੋਂ ਸਮਾਂ ਬੱਧ ਤਰੀਕੇ ਨਾਲ ਪਹਿਲਾਂ ਇਹਨਾਂ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਈ-ਆਟੋ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਉਸ ਉਪਰੰਤ ਇਹਨਾ ਦੇ ਚਲਾਨ ਵੀ ਕੱਟੇ ਜਾਣਗੇ ਅਤੇ ਇਹਨਾਂ ਨੂੰ ਜਬਤ ਵੀ ਕੀਤਾ ਜਾਵੇਗਾ।
ਮੀਟਿੰਗ ਵਿਚ ਜਾਣੂ ਕਰਵਾਇਆ ਗਿਆ ਕਿ ਤਿੰਨ ਡੀਜ਼ਲ ਆਟੋ ਕੰਪਨੀਆਂ ਕ੍ਰਾਂਤੀ, ਵਿਕਰਮ ਅਤੇ ਕੇਰਲਾ ਦੇ ਡੀਜ਼ਲ ਆਟੋ 15 ਸਾਲ ਤੋਂ ਵੀ ਜਿਆਦਾ ਪੁਰਾਣੇ ਹਨ ਅਤੇ ਇਹਨਾਂ ਤੇ ਪਹਿਲ ਦੇ ਆਧਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ।
ਅੱਜ ਦੀ ਇਸ ਮੀਟਿੰਗ ਵਿਚ ਨਿਗਮ ਦੇ ਅਸਟੇਟ ਅਧਿਕਾਰੀ ਧਰਮਿੰਦਰਜੀਤ ਸਿੰਘ ਵੀ ਹਾਜ਼ਰ ਸਨ ਜਿਨ੍ਹਾਂ ਵੱਲੋਂ ਟ੍ਰੈਫਿਕ ਪੁਲਿਸ ਨਾਲ ਮਿਲਕੇ “ਰਾਹੀ ਸਕੀਮ” ਅਧੀਨ ਡੀਜ਼ਲ ਆਟੋ ਨੂੰ ਬੰਦ ਕਰਨ ਲਈ ਵੱਖ-ਵੱਖ ਚੌਂਕਾਂ ਅਤੇ ਪ੍ਰਮੁੱਖ ਥਾਂਵਾਂ ਤੇ ਨਾਕੇ ਲਗਾਕੇ ਚਲਾਨ ਕੀਤੇ ਜਾਣੇ ਹਨ ਅਤੇ ਇਹਨਾਂ ਨੂੰ ਜਬਤ ਵੀ ਕੀਤਾ ਜਾਣਾ ਹੈ। ਮੀਟਿੰਗ ਵਿਚ ਐਸ.ਪੀ. ਟ੍ਰੈਫਿਕ ਨੇ ਭਰੋਸਾ ਦੁਆਇਆ ਕਿ ਟ੍ਰੈਫਿਕ ਪੁਲਿਸ ਵੱਲੋਂ ਇਨਾਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਬੰਦ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕੀਤੀ ਜਾਵੇਗੀ।ਮੀਟਿੰਗ ਵਿਚ “ਰਾਹੀ ਸਕੀਮ” ਦੇ ਡਾ: ਜਯੋਤੀ ਮਹਾਜਨ, ਆਸ਼ੀਸ਼ ਕੁਮਾਰ, ਫੈਰੀ ਭਾਟੀਆ, ਵਿਨੈ ਕੁਮਾਰ ਅਤੇ ਭਾਨੂੰ ਹਾਜ਼ਰ ਸਨ।