ਥਾਣਾ ਸੀ-ਡਵੀਜ਼ਨ ਵੱਲੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਰਧਾਲੂ ਦੀ ਸੋਨੇ ਦੀਆਂ ਚੁੜੀਆਂ ਉਤਾਰਨ ਵਾਲੀਆਂ 4 ਔਰਤਾਂ ਗ੍ਰਿਫ਼ਤਾਰ 

4677754
Total views : 5511041

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਇਹ ਮੁਕੱਦਮਾ ਮੁਦੱਈਆ ਸ੍ਰੀਮਤੀ ਵਨੀਤਾ ਸ਼ਰਮਾਂ ਵਾਸੀ ਗੁਜਰਾਤ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਹ, ਇੱਕ ਗਰੁੱਪ ਜਿਸ ਵਿੱਚ 11 ਲੋਕ  ਹਨ, ਇਕੱਠੇ ਛੁੱਟੀਆਂ ਵਿੱਚ ਘੁੰਮਣ ਲਈ ਅੰਮ੍ਰਿਤਸਰ ਆਏ ਜੋ ਮਿਤੀ 25-06-2023 ਨੂੰ ਗੁਰਦੁਆਰਾ ਸ਼ਹੀਦਾਂ ਸਾਹਿਬ,ਅੰਮ੍ਰਿਤਸਰ ਵਿੱਖੇ ਮੱਥਾ ਟੇਕਣ ਲਈ ਆਪਣੇ ਜੋੜੇ ਉਤਾਰ ਕੇ ਹੱਥ ਧੋਣ ਲਈ ਪਾਣੀ ਦੀ ਟੁੱਟੀ ਲਾਗੇ ਪਹੁੰਚੇ ਤਾਂ  3-4 ਔਰਤਾਂ ਮੁਦੱਈਆਂ ਦੇ ਪਿੱਛੇ ਖੜੀਆਂ ਹੋ ਗਈਆਂ ਅਤੇ ਉਸਦੇ ਹੱਥ ਵਿੱਚ ਸੋਨੇ ਦੀ ਚੂੜੀ ਉਤਾਰਨ ਲੱਗੀਆਂ ਤਾਂ ਉਸ ਵੱਲੋਂ ਰੋਲਾ ਪਾਉਣ ਤੇ ਲੋਕਾਂ ਦੀ ਮੱਦਦ ਨਾਲ
1. ਸਰਬ ਉਰਫ ਮੋਨੀ ਪਤਨੀ ਕਾਲਾ ਸਿੰਘ ਵਾਸੀ ਵਾਰਡ ਨੰਬਰ 20, ਬੈਕ ਸਾਈਡ ਬੱਸ ਸਟੈਂਡ, ਬਰਨਾਲਾ।2. ਲੀਲੋ ਉਰਫ ਕਿਸ਼ਨਾ ਪਤਨੀ ਬੰਤਾ ਸਿੰਘ ਵਾਸੀ ਪਿੰਡ ਕੁਲਾਰਾ, ਜਿਲ੍ਹਾ ਸੰਗਰੂਰ। 3. ਰੇਖਾ ਉਰਫ ਪਰਮਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਮਾਜੀ ਭਵਾਨੀਗੜ੍ਹ, ਜਿਲ੍ਹਾ ਸੰਗਰੂਰ। 4. ਸਿਮਰਨ ਉਰਫ ਸਿਮਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਮਾਜੀ ਭਵਾਨੀਗੜ੍ਹ, ਜਿਲ੍ਹਾ ਸੰਗਰੂਰ ਔਰਤਾਂ ਨੂੰ ਕਾਬੂ ਮੋਕੇ ਤੇ ਹੀ ਪੁਲਿਸ ਹਵਾਲੇ ਕੀਤਾ ਗਿਆ। ਜਿਸਤੇ ਮੁੱਖ ਅਫ਼ਸਰ ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਲਾਜ਼ਪਤ ਸ਼ਰਮਾਂ ਸਮੇਤ ਮਹਿਲਾ ਪੁਲਿਸ ਪਾਰਟੀ ਵੱਲੋ ਗ੍ਰਿਫ਼ਤਾਰ ਔਰਤਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।
Share this News