Total views : 5511479
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮਿ੍ਤਸਰ/ਜਸਕਰਨ ਸਿੰਘ
ਬੀਤੇ ਦਿਨ ਖਾਸਾ ਅਤੇ ਨਰਾਇਣਗੜ੍ਹ ਇਲਾਕੇ ਵਿੱਚ ਮੌਸਮ ਦੀ ਖਰਾਬੀ ਕਾਰਨ ਡਿੱਗੇ 220 ਕੇ ਵੀ ਦੇ ਟਾਵਰਾਂ ਨੂੰ ਐਮਰਜੈਂਸੀ ਪ੍ਣਾਲੀ ਤਹਿਤ ਬਿਜਲੀ ਸਪਲਾਈ ਦੇਣ ਲਈ ਬਹਾਲ ਕਰ ਲਿਆ ਗਿਆ ਹੈ, ਜਿਸ ਨਾਲ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਆਮ ਵਾਂਗ ਚਾਲੂ ਹੋ ਸਕੇਗੀ। ਬੀਤੀ ਰਾਤ ਉਕਤ ਸਥਾਨਾਂ ਉਤੇ ਚੱਲ ਰਹੇ ਕੰਮਾਂ ਦੀ ਜਾਂਚ ਲਈ ਗਏ ਬਿਜਲੀ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਦੱਸਿਆ ਕਿ ਉਕਤ ਵੱਡੀ ਲਾਈਨ ਸ਼ਹਿਰ ਨੂੰ ਬਿਜਲੀ ਸਪਲਾਈ ਦੇਣ ਵਾਲੀਆਂ ਮੁੱਖ ਸਪਲਾਈ ਦਾ ਹਿੱਸਾ ਹੈ ਅਤੇ ਇਸ ਇਲਾਕੇ ਵਿੱਚ ਤੇਜ਼ ਹਨੇਰੀ ਤੇ ਝੱਖੜ ਕਾਰਨ ਜੋ ਵੱਡਾ ਨੁਕਸਾਨ ਹੋਇਆ, ਉਸ ਵਿੱਚ ਬਿਜਲੀ ਦੀ ਇਸ ਲਾਈਨ ਵੀ ਬੁਰੀ ਤਰ੍ਹਾਂ ਪ੍ਭਾਵਿਤ ਹੋਈ ਸੀ।
ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਦਾ ਵੱਡਾ ਨੁਕਸਾਨ ਇਸ ਖਰਾਬ ਮੌਸਮ ਨੇ ਕੀਤਾ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਤੂਫ਼ਾਨ ਕਾਰਨ 13750 ਬਿਜਲੀ ਦੇ ਖੰਭੇ, 3379 ਟਰਾਂਸਫਾਰਮਰ, 317 ਕਿਲੋਮੀਟਰ ਲੰਮੀਆਂ ਬਿਜਲੀ ਲਾਇਨਾਂ, 66 ਕੇ ਵੀ ਦੇ 17 ਟਾਵਰ ਨੁਕਸਾਨੇ ਗਏ, ਜੋ ਕਿ ਵਿਭਾਗ ਨੂੰ 31 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਕਰ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਲਾਈਨ ਦੇ ਟਾਵਰ ਡਿੱਗਣ ਕਾਰਨ ਸ਼ਹਿਰ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਭਾਵਿਤ ਹੋਈ ਅਤੇ ਅੱਤ ਦੀ ਗਰਮੀ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਟਾਵਰਾਂ ਤੋਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ, ਜਿਸ ਨਾਲ ਬਿਜਲੀ ਕੱਟਾਂ ਤੋਂ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਿਜਲੀ ਦੀ ਕਮੀ ਨਹੀਂ ਹੈ, ਬਲਕਿ ਲਾਈਨ ਦੇ ਡਿੱਗਣ ਕਾਰਨ ਬਦਲਵੇਂ ਪ੍ਬੰਧ ਤਹਿਤ ਸ਼ਹਿਰ ਨੂੰ ਬਿਜਲੀ ਦੇਣ ਲਈ ਕੱਟ ਲਗਾਉਣੇ ਪਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਵੱਲੋਂ ਮਿਲੇ ਇਸ ਸਹਿਯੋਗ ਲਈ ਧੰਨਵਾਦ ਕਰਦੇ ਬਿਜਲੀ ਕਰਮੀ ਜਿੰਨਾ ਨੇ ਇਹ ਲਾਈਨ ਚਾਲੂ ਕਰਨ ਲਈ ਰਾਤ-ਦਿਨ ਕੰਮ ਕੀਤਾ, ਦਾ ਵੀ ਧੰਨਵਾਦ ਕੀਤਾ।