ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਸਥਾਨਕ ਕੰਪਨੀ ਬਾਗ ਵਿਚ ਵਿਸ਼ਵ ਯੋਗ ਦਿਵਸ ਸਮਾਗਮ ਕੀਤਾ ਗਿਆ

4877975
Total views : 5839949

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਲੋਕਾਂ ਨੂੰ ਯੋਗ ਨਾਲ ਜੁੜਨ ਲਈ ਪ੍ਰੇਰਿਤ ਕੀਤਾ ।  ਉਨ੍ਹਾਂ ਕਿਹਾ ਕਿ ਅੱਜ  ਦੀ ਭੱਜ-ਦੌੜ ਅਤੇ ਤਣਾਅ ਵਾਲੀ ਜ਼ਿੰਦਗੀ ਵਿਚ ਨਿਰੰਤਰ ਯੋਗ ਕਰਨ ਨਾਲ ਮਨ ਅਤੇ ਤਨ ਦੋਵਾਂ ਦੀ ਥਕਾਨ ਦੂਰ ਹੁੰਦੀ ਹੈ ।  ਮਨ ਸ਼ਾਂਤ ਹੁੰਦਾ ਹੈ ਅਤੇ ਕੰਮ ਕਰਨ    ਲਈ  ਉਤਸ਼ਾਹ ਵਧਦਾ ਹੈ ।  ਇਸ ਮੌਕੇ ਉਨ੍ਹਾਂ ਖੁਦ ਵੀ  ਯੋਗ ਆਸਨ  ਕੀਤੇ ਅਤੇ ਹੋਰਨਾਂ ਨੂੰ ਵੀ ਯੋਗ ਕਰਨ ਵਾਸਤੇ ਪ੍ਰੇਰਿਆ।  ਭਾਰਤੀ ਯੋਗ ਸੰਸਥਾਨ ਦੇ ਸੂਬਾਈ ਅਧਿਕਾਰੀ ਸਤੀਸ਼ ਮਹਾਜਨ ਨੇ ਇਸ ਮੌਕੇ   ਨਿੱਤ ਦੀ ਜ਼ਿੰਦਗੀ ਵਿਚ ਯੋਗ ਦੀ ਲੋੜ  ਅਤੇ ਭਾਰਤੀ ਯੋਗ ਸੰਸਥਾਨ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਾਇਆ  ।  ਉਨ੍ਹਾਂ ਦੱਸਿਆ ਕਿ ਸੰਸਥਾਨ ਵੱਲੋਂ  ਸ਼ਹਿਰ ਵਿੱਚ ਲਗਭਗ 60 ਤੋਂ ਵੱਧ ਯੋਗ ਕੇਂਦਰ ਚਲਾਏ ਜਾ ਰਹੇ ਹਨ , ਜਿੱਥੇ ਰੋਜ਼ ਹੀ  ਮੁਫ਼ਤ ਯੋਗ ਅਭਿਆਸ ਕਰਵਾਇਆ ਜਾਂਦਾ ਹੈ । 

ਉਨ੍ਹਾਂ ਕਿਹਾ ਕਿ ਸੰਸਥਾਨ ਦਾ ਮੁੱਖ ਮੰਤਵ ਹੀ ਜੀਓ ਅਤੇ ਜੀਵਨ  ਦਿਉ ਹੈ। ਵਿਸ਼ਵ ਯੋਗ ਦਿਵਸ ਦੀ ਸ਼ੁਰੂਆਤ ਭਾਰਤੀ ਯੋਗ ਸੰਸਥਾਨ ਦੇ ਬਾਨੀ ਪ੍ਰਕਾਸ਼ ਲਾਲ ਦੀ ਤਸਵੀਰ ਤੇ ਜੋਤ ਜਗਾ ਕੇ ਕੀਤੀ ਗਈ ।  ਡਿਪਟੀ ਕਮਿਸ਼ਨਰ ਅਤੇ ਸੰਸਥਾ ਦੇ ਅਧਿਕਾਰੀ ਵਰਿੰਦਰ ਧਵਨ ,   ਸਤੀਸ਼ ਮਹਾਜਨ ,ਸੁਨੀਲ ਕਪੂਰ ਤੇ ਹੋਰਨਾਂ ਨੇ ਦੀਪ ਜਗਾਇਆ ।  ਇਸ ਮੌਕੇ ਸਰਸਵਤੀ ਵੰਦਨਾ ਅਤੇ ਗਾਇਤਰੀ ਮੰਤਰ ਦਾ  ਗਾਇਨ  ਕੀਤਾ ਗਿਆ ।  ਇਸ ਮੌਕੇ ਯੋਗ ਆਸਣ ,ਪ੍ਰਾਣਾਯਾਮ ਅਤੇ ਧਿਆਨ ਲਗਾਉਣ ਦਾ ਅਭਿਆਸ ਕਰਵਾਇਆ ਗਿਆ।  ਸਮਾਗਮ ਦੀ ਸਮਾਪਤੀ ਤੇ ਸ੍ਰੀ ਵਰਿੰਦਰ ਧਵਨ ਨੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰਨਾ ਨੂੰ ਸੰਸਥਾ ਦੀਆਂ ਪੁਸਤਕਾਂ ਦੇ ਕੇ ਸਨਮਾਨਤ ਕੀਤਾ । ਸਮਾਗਮ ਵਿੱਚ ਭਾਰਤੀ ਯੋਗ ਸੰਸਥਾਨ ਦੇ ਸਾਧਕਾਂ ਤੋਂ ਇਲਾਵਾ   ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਨੇ ਵੀ ਇਸ ਵਿਚ ਹਿੱਸਾ ਲਿਆ ।   ਇਸ ਮੌਕੇ ਸੰਸਥਾ ਵੱਲੋਂ ਯੋਗ ਸਮੱਗਰੀ, ਪੁਸਤਕਾਂ ਅਤੇ ਹੋਰ ਸਮਾਨ ਦਾ ਸਟਾਲ ਲਗਾਇਆ ਗਿਆ ਸੀ ।

 ਭਾਰਤੀ ਯੋਗ ਸੰਸਥਾਨ ਵੱਲੋਂ  ਕੰਪਨੀ ਬਾਗ ਤੋਂ ਇਲਾਵਾ ਗੋਲਬਾਗ, ਰਾਣੀ ਕਾ ਬਾਗ  ਡਰੀਮ ਸਿਟੀ ਅਤੇ ਅਜੀਤ ਨਗਰ ਵਿੱਚ ਵੱਖ ਵੱਖ ਥਾਵਾਂ ਤੇ ਯੋਗ ਦਿਵਸ ਸਮਾਗਮ ਕੀਤੇ ਗਏ ।  ਇਹ ਸਮਾਗਮ ਮਾਸਟਰ ਮੋਹਨ ਲਾਲ,  ਪਰਮੌਦ ਸੋਢੀ , ਗਿਰਧਾਰੀ ਲਾਲ ਅਤੇ ਮਨਮੋਹਨ ਕਪੂਰ ਦੀ ਅਗਵਾਈ ਹੇਠ ਕੀਤੇ ਗਏ ।

Share this News