Total views : 5506896
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੇਨ, ਅੰਮ੍ਰਿਤਸਰ ਨੇ ਮਹਾਤਮਾ ਗਾਂਧੀ ਨੈਸ਼ਨਲ ਕਾਊਂਸਲ ਆਫ਼ ਰੂਰਲ ਐਜੂਕੇਸ਼ਨ (ਐਮ.ਜੀ.ਐਨ.ਸੀ.ਆਰ.ਈ), ਉੱਚ ਸਿੱਖਿਆ ਵਿਭਾਗ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ਮਾਨਤਾ ਸਰਟੀਫਿਕੇਟ ਹਾਸਲ ਕੀਤਾ। ਕਾਲਜ ਵੱਲੋਂ ਨੈਸ਼ਨਲ ਰੂਰਲ ਇੰਸਟੀਚੀਊਸ਼ਨਜ਼ ਸਸਟੇਨੇਬਿਲਟੀ ਗ੍ਰੇਡਿੰਗ (ਐਨ.ਆਰ.ਆਈ.ਐਸ.ਜੀ) 2022-23 `ਚ ੳਵਰਆਲ `ਏੋ’ ਗ੍ਰੇਡ ਨਾਲ ਮਾਨਤਾ ਪ੍ਰਾਪਤ ਕੀਤੀ ਗਈ। ਐਨ.ਆਈ.ਐਸ.ਆਰ. ਦੇ ਪੰਜ ਲੰਬੇ ਸਥਿਰਤਾ ਮਾਪਦੰਡਾਂ ਵਿਚੋਂ ਕਾਲਜ ਨੁੰ ਕੈਂਪਸ `ਤੇ ਹਰੇ ਕਵਰ ਅਤੇ ਸਤਹ ਪਾਣੀ ਦੀ ਕਟਾਈ ਲਈ `ਏ’ ਗ੍ਰੇਡ ਹਾਸਲ ਹੋਇਆ ਜਦਕਿ ਰੂਫਟੌਪ ਵਾਟਰ ਹਾਰਵੈਸਟਿੰਗ, ਰੂਫਟੌਪ ਸੌਲਰ ਸਿਸਟਮ ਅਤੇ ਵਾਟਰ ਮੈਨੇਜਮੈਂਟ ਲਈ `ਏ’ ਗ੍ਰੇਡ ਪ੍ਰਾਪਤ ਹੋਇਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਕਾਲਜ ਨੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਅਤੇ ਵਾਤਾਵਰਣ ਸੰਭਾਲ ਲਈ ਨਿਵੇਸ਼ ਕੀਤਾ ਹੈ। ਇਸ ਲਈ ਉਹ ਕੈਂਪਸ ਵਿੱਚ ਸਥਿਰਤਾ ਨੂੰ ਪ੍ਰਫੁਲਤ ਕਰਨ ਲਈ ਕੀਤੇ ਗਏ ਕੰਮ ਤੋਂ ਬਹੁਤ ਖੁਸ਼ ਹਨ।
ਪ੍ਰਿੰਸੀਪਲ ਨੇ ਐਮ.ਜੀ.ਐਨ.ਸੀ.ਆਰ.ਈ ਕੋਆਰਡੀਨੇਟਰਜ਼, ਮਿਸ ਸੁਰਭੀ ਸੇਠੀ ਅਤੇ ਡਾ: ਨਿਧੀ ਅਗਰਵਾਲ ਦੀ ਇਹਨਾਂ ਸਥਿਰਤਾ ਟੀਚਿਆਂ ਦੀ ਪ੍ਰਾਪਤੀ ਲਈ ਕੀਤੇ ਅਣਥੱਕ ਯਤਨਾ ਦੀ ਸ਼ਲਾਘਾ ਕੀਤੀ।