ਬੀ .ਬੀ .ਕੇ ਡੀ. ਏ .ਵੀ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਜੀਐਨਡੀਯੂ ਦੀਆਂ ਕਾਮਰਸ ਪ੍ਰੀਖਿਆਵਾਂ `ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਬੀ. ਬੀ .ਕੇ ਡੀ .ਏ .ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੁਆਰਾ ਦਸੰਬਰ 2022 `ਚ ਆਯੋਜਿਤ ਪ੍ਰੀਖਿਆਵਾਂ `ਚ ਅੱਵਲ ਸਥਾਨ ਹਾਸਲ ਕੀਤੇ। ਗਗਨਦੀਪ ਕੌਰ, ਬੀਬੀਏ (ਸਮੈਸਟਰ ਪੰਜਵਾਂ) ਨੇ 76% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਅਨੰਤਦੀਪ ਕੌਰ, ਪੀਜੀਡੀਐਫਐਸ, ਸਮੈਸਟਰ ਪਹਿਲਾ ਨੇ 72% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਦੂਜਾ ਸਥਾਨ ਹਾਸਲ ਕੀਤਾ।

ਰਾਜਬੀਰ ਕੌਰ, ਬੀ.ਕਾਮ ਐਫ.ਐਸ, ਸਮੈਸਅਰ ਤੀਜਾ ਨੇ 75.6% ਅੰਕ, ਨੇਹਾ ਕਪੂਰ, ਪੀਜੀਡੀਐਫਐਸ, ਸਮੈਸਟਰ ਪਹਿਲਾ ਨੇ 70.3% ਅੰਕ ਅਤੇ ਅਮਨਪ੍ਰੀਤ ਕੌਰ, ਐਮ.ਕਾਮ, ਸਮੈਸਟਰ ਤੀਜਾ ਨੇ 88% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਤੀਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਪੇਪਰਾਂ `ਚ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਹ ਸਥਾਨ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ। ਡਾ. ਸਿਮਰਦੀਪ, ਡੀਨ ਅਕਾਦਮਿਕ, ਡਾ. ਸ਼ੈਲੀ ਜੱਗੀ, ਡੀਨ, ਮੀਡੀਆ ਐਂਡ ਪਬਲਿਕ ਲਾਇਜ਼ਨ, ਮਿਸ ਨੀਤੂ ਬਾਲਾ, ਪੀ.ਜੀ. ਡਿਪਾਰਟਮੈਂਟ ਆਫ ਕਾਮਰਸ, ਮਿਸ ਸੁਰਭੀ, ਮਿਸ ਰਿਤੀਕਾ, ਮਿਸ ਸਗੁਨਾ ਮਹਾਜਨ, ਮਿਸ ਰਚਨਾ, ਮਿਸਟਰ ਨਿਖਿਲ ਮਹਾਜਨ, ਅਸਿਸਟੈਂਟ ਪੋ੍., ਪੀਜੀ ਡਿਪਾਰਟਮੈਂਟ ਆਫ ਕਾਮਰਸ, ਨੇ ਵਿਦਿਆਰਥਣਾਂ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ।

Share this News