Total views : 5506908
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਕਰਨ ਸਿੰਘ
ਪੰਜਾਬ ਦੇ ਕੈਬਨਿਟ ਮੰਤਰੀ ਸ: ਇੰਦਰਬੀਰ ਸਿੰਘ ਨਿੱਝਰ ਵਲੋ ਅਸਤੀਫਾ ਦੇਣ ਤੋ ਬਾਅਦ ਜਿਥੇ ਗੁਰੂ ਨਗਰੀ ਦੇ ਲੋਕਾਂ ਵਿੱਚ ਨਿਰਾਸ਼ਾ ਹੈ ਉਥੇ ਮਾਝੇ ਨਾਲ ਸਬੰਧਿਤ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਪਾਸੋ ਪੰਚਾਇਤ ਤੇ ਖੇਤੀਬਾੜੀ ਵਿਭਾਗ ਖੋਹਣ ਤੋ ਜਿਥੇ ਲੋਕ ਨਾਖੁਸ਼ ਹਨ,ਜਦੋਕਿਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਗਏ ਦੋ ਮੰਤਰੀਆ ਗਰਮੀਤ ਸਿੰਘ ਖੁਡੀਆ ਤੇ ਬਲਕਾਰ ਸਿੰਘ ਵਿੱਚੋ ਸਾਬਕਾ ਪੁਲਿਸ ਅਧਿਕਾਰੀ ਬਲਕਾਰ ਸਿੰਘ ਜਿਲਾ ਤਰਨ ਤਾਰਨ ਨਾਲ ਸਬੰਧਿਤ ਹਨ। ਜਿੰਨਾ ਦਾ ਝਬਾਲ ਦੇ ਨਜਦੀਕ ਜੱਦੀ ਪਿੰਡ ਸੋਹਲ ਹੈ।ਜਿਸ ਕਰਕੇ ਉਨਾਂ ਦੇ ਜੱਦੀ ਪਿੰਡ ਸੋਹਲ ਵਿਖੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਮਹਿਕਮਾ ਪੁਲਿਸ ਵਿੱਚ ਭਰਤੀ ਹੋਣ ਤੋ ਬਾਅਦ ਜਲੰਧਰ ਜਾ ਵਸੇ ਸਨ,ਅਤੇ ਇਸ ਸਮੇ ਹਲਕਾ ਕਰਤਾਰਪੁਰ ਤੋ ਵਧਾਇਕ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਕੈਬਨਿਟ ਦੇ ਮਜ਼ਬੂਤ ਮੰਤਰੀਆਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਡੇਢ ਸਾਲ ਦੇ ਅਰਸੇ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਨਾ ਵੀ ਬਲਕਾਰ ਸਿੰਘ ਲਈ ਵੱਡੀ ਪ੍ਰਾਪਤੀ ਹੈ। ਇਹ ਵੀ ਉਮੀਦ ਦੀ ਗੱਲ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਸੂਬੇ ਵਿੱਚ ਲੋਕਲ ਬਾਡੀ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।