ਸੁਨਿਹਰੇ ਭਵਿਖ ਦੀ ਸਿਰਜਣਾ ਲਈ ਅਣਥਕ ਯਤਨਾਂ ਤੇ ਦ੍ਰਿੜ ਇਰਾਦੇ ਦੀ ਜ਼ਰੂਰਤ – ਡੀ.ਸੀ.ਪੀ ਭੰਡਾਲ

4675531
Total views : 5507251

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਹਰਪਾਲ ਸਿੰਘ
ਸੁਨਿਹਰੇ ਭਵਿੱਖ ਦੀ ਸਿਰਜਣਾ ਲਈ ਅਣਥੱਕ ਯਤਨਾਂ ਤੇ ਦ੍ਰਿੜ ਇਰਾਦੇ ਦੀ ਜ਼ਰੂਰਤ ਹੁੰਦੀ ਹੈ ਅਤੇ ਵਿਦਿਅਕ ਖੇਤਰ ਦੀਆਂ ਇਹ ਸ਼ਾਨਦਾਰ ਮੱਲਾਂ ਚੰਗੇਰੇ ਭਵਿੱਖ ਦੇ ਨਿਰਮਾਣ ‘ਚ ਸਹਾਇਕ ਸਾਬਿਤ ਹੋਣਗੀਆਂ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦੇ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਜੀਵਨਜੋਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ +2 ਨਾਨ ਮੈਡੀਕਲ ਵਿਚ 94.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਤੇ ਉਸਦਾ ਮੂੰਹ ਮਿਠਾ ਕਰਵਾਉਂਦੇ ਅਤੇ ਆਸ਼ਿਰਵਾਦ ਦਿੰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਹੁਨਰ ਅਨੁਸਾਰ ਸਮਝਦਾਰੀ ਨਾਲ ਕੀਤੀ ਗਈ ਚੋਣ ਬੁਲੰਦੀਆਂ ਛੂਹਣ ਦੇ ਸਮਰੱਥ ਬਣਾਉਂਦੀ ਹੈ ਅਤੇ ਹਰ ਵਿਦਿਆਰਥੀ ਨੂੰ ਅਪਣੇ ਜੀਵਨ ਉਦੇਸ਼ ਦੀ ਚੋਣ ਕਰਕੇ ਮਿਹਨਤ ਨਾਲ ਉਸ ਉਦੇਸ਼ ਦੀ ਪ੍ਰਾਪਤੀ ਲਈ ਜੁੱਟ ਜਾਣਾ ਚਾਹੀਦਾ ਹੈ।ਡੀ.ਸੀ.ਪੀ ਭੰਡਾਲ ਨੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਸ਼ਿਆ ਤੇ ਅਵਲ ਆਉਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ।
Share this News