ਅੱਤਵਾਦ ਪੀੜਤ ਪਰਿਵਾਰਾਂ ਨੂੰ ਫਲੈਟ /ਪਲਾਟ ਦੇਣ ਲਈ ਕੀਤੇ ਗਏ ਉਪਰਾਲੇ ਨੂੰ ਆਮ ਆਦਮੀ ਪਾਰਟੀ ਸਰਕਾਰ ਵਲੋਂ ਭਰਵਾਂ ਹੁੰਗਾਰਾ -ਹਸਤੀਰ

4675563
Total views : 5507309

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਆਲ ਇੰਡੀਆ ਅੱਤਵਾਦ ਪੀੜਤ ਐਸੋਸੀਏਸ਼ਨ ਦੇ ਮੁੱਖੀ ਡਾਕਟਰ ਬੀ. ਆਰ ਹਸਤੀਰ ਨੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਕੋਆਡੀਨੇਟਰ ਸ਼੍ਰੀ ਰਵਿੰਦਰ ਹੰਸ  ਦੇ ਸਹਿਯੋਗ ਨਾਲ ਲੱਗਭਗ ਦੋ ਮਹੀਨੇ ਪਹਿਲਾਂ ਜੋ ਫਾਈਲ ਕੈਬਨਿਟ ਮੰਤਰੀ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਦਿਤੀ ਗਈ ਸੀ ਅਤੇ ਉਸ ਉਪਰ ਮੰਤਰੀ ਜੀ ਵਲੋਂ ਡੀ ਓ ਲੈਟਰ ਲਗਾ ਕੇ ਮਾਨਯੋਗ ਮੁੱਖਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ  ਨੂੰ ਸੌਂਪ ਦਿਤੀ ਗਈ ਸੀ.. ਹੁਣ ਪਿਛਲੇ ਦਿਨ 24-05-2023 ਨੂੰ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖ਼ੇ ਸ਼੍ਰੀ ਰਵਿੰਦਰ ਹੰਸ  ਨੂੰ ਨਾਲ ਲੈ ਕੇ ਉਹਨਾਂ ਦੀ ਰਹਿਨੁਮਾਈ ਹੇਠ ਇੱਕ ਡੈਲੀਗੇਸ਼ਨ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਮਿਲਿਆ ਅਤੇ ਮੰਤਰੀ ਜੀ ਨੂੰ ਗੁਲਦਸਤਾ ਦੇ ਕੇ ਅੱਤਵਾਦ ਪੀੜਤ ਪਰਿਵਾਰਾਂ ਵਲੋਂ ਮੰਤਰੀ ਜੀ ਦਾ ਧੰਨਵਾਦ ਕੀਤਾ ਗਿਆ|

ਮੰਤਰੀ ਸ਼੍ਰੀ ਕੁਲਦੀਪ ਸਿੰਘ  ਧਾਲੀਵਾਲ ਵਲੋਂ ਆਪਣੇ ਨਿੱਜੀ ਸਕੱਤਰ ਦੀ ਡਿਊਟੀ ਮੁੱਖ ਮੰਤਰੀ ਦਫ਼ਤਰ ਵਿੱਚ ਅੱਤਵਾਦ ਪੀੜਤ ਪਰਿਵਾਰਾਂ ਦੀ ਫਾਈਲ ਦੀ ਪੈਰਵੀ ਕਰਨ ਲਈ ਲਗਾਈ ਅਤੇ ਮੰਤਰੀ ਜੀ ਵਲੋਂ ਅੱਤਵਾਦ ਪੀੜਤ ਐਸੋਸੀਏਸ਼ਨ ਪੱਤਰ ਦਾ ਡਾਇਰੀ ਨੰਬਰ (971ਮਿਤੀ 11-04-2023 ਮੁੱਖ ਮੰਤਰੀ ਪੰਜਾਬ ) ਵੀ ਲਿਖ ਕੇ ਦਿੱਤਾ ਗਿਆ ਇਸ ਮੌਕੇ ਅੱਤਵਾਦ ਪੀੜਤ ਰੈੱਡ ਕਾਰਡ ਹੋਲਡਰ ਸ਼੍ਰੀ ਰਮਨ ਕੁਮਾਰ ਜੀ ਵੀ ਨਾਲ ਸਨ | ਡਾਕਟਰ ਹਸਤੀਰ ਜੀ ਵਲੋਂ ਆਸ ਪ੍ਰਗਟਾਈ ਕੇ ਜਿਹੜਾ ਕੰਮ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਹੁਣ ਆਮ ਆਦਮੀ ਸਰਕਾਰ ਪੰਜਾਬ ਸਿਰੇ ਚਾੜੇਗੀ ਅਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਕੋਆਡੀਨੇਟਰ ਸ਼੍ਰੀ ਰਵਿੰਦਰ ਹੰਸ ਜੀ ਅੱਤਵਾਦ ਪੀੜਤ ਐਸੋਸੀਏਸ਼ਨ ਦਾ ਸਾਥ ਤਨਦੇਹੀ ਨਾਲ ਦੇਣਗੇ |

Share this News