ਬਿੱਲੂ ਬੱਕਰਾ ਛੇਹਰਟਾ ਪੁਲਿਸ ਨੇ ਕੀਤਾ ਕਾਬੂ!ਪਟਰੋਲ ਪੰਪ ਮਾਲਕ ਤੋ ਨਗਦੀ, ਪਸਤੌਲ ਤੇ ਸਕੂਟੀ ਖੋਹਣ ਵਾਲਿਆ ਸੀ ਸ਼ਾਮਿਲ

4675710
Total views : 5507554

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਥਾਣਾਂ ਛੇਹਰਟਾ ਅਧੀਨ ਆਂੳਦੇ ਇਲਾਕੇ ਵਡਾਲੀ ਗੁਰੂ ਵਿਖੇ ਸਥਿਤ ਇਕ ਪੋਲਟਰੀ ਫਾਰਮ ਤੇ ਪਟਰੋਲ ਪੰਪ ਦੇ ਮਾਲਕ ਪਾਸੋ ਉਸਦਾ ਲਾਇਸੈਸੀ ਪਸਤੌਲ ਤੇ ਨਗਦੀ ਖੋਹਣ ਵਾਲੇ ਲੁਟੇਰਾ ਗਿਰੋਹ ਦੇ ਇਕ ਮੈਬਰ ਬਿੱਲੂ ਬੱਕਰੇ ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ-2 ਸ:ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਥਾਣਾਂ ਛੇਹਰਟਾ ਵਿਖੇ ਵਰਿੰਦਰਜੀਤ ਸਿੰਘ ਮਾਨ ਦੀ ਸ਼ਕਾਇਤ ‘ਤੇ ਉਸ ਪਾਸੋ ਢੇਡ ਲੱਖ ਦੀ ਨਗਦੀ ਤੇ ਉਸ ਦਾ ਲਾਇਸੈਸੀ ਪਸਤੌਲ ਤੇ ਸਕੂਟੀ ਖੋਹਣ ਸਬੰਧੀ ਕੇਸ ਦਰਜ ਕੀਤਾ ਗਿਆ ਸੀ।
ਜਿਸ ਤੇ ਕਾਰਵਾਈ ਕਰਦਿਆ ਏ.ਸੀ.ਪੀ ਪੱਛਮੀ ਕੰਵਲਜੀਤ ਸਿੰਘ ਤੇ ਥਾਣਾਂ ਛੇਹਰਟਾ ਦੇ ਐਸ.ਐਚ.ਓ ਇੰਸ: ਗੁਰਵਿੰਦਰ ਸਿੰਘ ਔਲਖ ਦੀ  ਅਗਵਾਈ ‘ਚ ਕਾਰਵਾਈ ਕਰਦਿਆ ਪੁਲਿਸ ਚੌਕੀ ਵਡਾਲੀ ਗੁਰੂ ਦੇ ਇੰਚਾਰਜ ਐਸ.ਆਈ ਬਲਵਿੰਦਰ ਸਿੰਘ ਨੇ ਇਸ ਗਿਰੋਹ ਦੇ ਇਕ ਮੈਬਰ ਗੁਰਲਾਲ ਸਿੰਘ ਉਰਫ ਬਿੱਲੂ ਬੱਕਰਾ ਪੁੱਤਰ ਮਨਜੀਤ ਸਿੰਘ ਵਾਸੀ ਪੱਤੀ ਚੇਤੂਆਣਾ ਗੁਰੂ ਕੀ ਵਡਾਲੀ ਨੂੰ ਕਾਬੂ ਕਰਕੇ ਉਸ ਪਾਸੋ ਖੋਹ ਕੀਤਾ ਪਿਸਟਲ ਤੇ ਗਰੇਅ ਰੰਗ ਦੀ ਸਕੂਟੀ ਬ੍ਰਾਮਦ ਕੀਤੀ ਗਈ ਹੈ। ਸ: ਵਿਰਕ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਉਸਦੇ ਬਾਕੀ ਦੋ ਸਾਥੀਆਂ ਦਾ ਪਤਾ ਲਗਾਕੇ ਉਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਲੁੱਟ ਦੀ ਰਕਮ ਬ੍ਰਾਮਦ ਕੀਤੀ ਜਾਏਗੀ। ਇਸ ਸਮੇ ਉਨਾਂ ਨਾਲ ਏ.ਸੀ.ਪੀ ਪੱਛਮੀ ਕੰਵਲਜੀਤ ਸਿੰਘ ਤੇ ਥਾਣਾਂ ਛੇਹਰਟਾ ਦੇ ਐਸ.ਐਚ.ਓ ਇੰਸ: ਗੁਰਵਿੰਦਰ ਸਿੰਘ ਔਲਖ ਵੀ ਹਾਜਰ ਸਨ।
Share this News