ਨਗਰ ਸੁਧਾਰ ਟਰਸਟ ਅੰਮਿ੍ਤਸਰ ਦੇ ਅਲਾਟੀਆਂ ਨੂੰ 50 ਸਾਲ ਬਾਅਦ ਮਿਲੇਗਾ ਇੰਤਕਾਲ ਕਰਵਾਉਣ ਦਾ ਮੌਕਾ

4677767
Total views : 5511105

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਨਗਰ ਸੁਧਾਰ ਟਰੱਸਟ ਵੱਲੋਂ ਅੰਮਿ੍ਤਸਰ ਸ਼ਹਿਰ ਵਿੱਚ ਕਈ ਵੱਡੀਆਂ ਕਾਲੋਨੀਆਂ ਕੱਟੀਆਂ ਗਈਆਂ ਹਨ, ਪਰ ਅਜੇ ਤੱਕ ਕਿਸੇ ਨਾ ਕਿਸੇ ਕਾਰਨ ਕਰਕੇ ਉਕਤ ਅਲਾਟੀਆਂ ਨੂੰ ਮਾਲਕਾਨਾ ਹੱਕ ਲਈ ਜਰੂਰੀ ਦਸਤਾਵੇਜ਼ ਇੰਤਕਾਲ ਨਹੀਂ ਸੀ ਮਿਲ ਸਕਿਆ। ਇਸ ਕਾਰਨ ਜਿੱਥੇ ਜਾਇਦਾਦ ਸਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਸਨ, ਉਥੇ ਮਾਲਕੀਅਤ ਨੂੰ ਲੈ ਕੇ ਕਈ ਵਿਵਾਦ ਵੀ ਜਨਮ ਲੈ ਰਹੇ ਸਨ।

ਡਿਪਟੀ ਕਮਿਸ਼ਨਰ ਵੱਲੋਂ ਇੰਤਕਾਲ ਲਈ ਵਿਸ਼ੇਸ਼ ਮੁਹਿੰਮ ਸ਼ੁਰੂ


1970 ਦੇ ਦਹਾਕੇ ਤੋਂ ਲੈ ਕੇ ਇਹ ਜਾਇਦਾਦ ਐਕਵਾਇਰ ਕਰਕੇ ਅਲਾਟੀਆਂ ਨੂੰ ਦੇਣ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਉਸ ਵੇਲੇ ਤੋਂ ਹੀ ਇੰਤਕਾਲ ਦਾ ਕੰਮ ਲਟਕ ਰਿਹਾ ਸੀ। ਹੁਣ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਵੱਲੋਂ ਕੀਤੇ ਗਏ ਵਿਸੇਸ਼ ਯਤਨਾਂ ਨਾਲ ਇੰਤਕਾਲ ਲਈ ਰਾਹ ਪੱਧਰਾ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਸ੍ਰੀ ਸੂਦਨ ਨੇ ਦੱਸਿਆ ਕਿ ਇੰਤਕਾਲ ਕਰਵਾਉਣ ਲਈ ਹੁਣ ਵਿਸੇਸ਼ ਮੁਹਿੰਮ ਉਲੀਕੀ ਗਈ ਹੈ ਅਤੇ ਜੋ ਵੀ ਵਿਅਕਤੀ ਉਕਤ ਪਲਾਟਾਂ ਦੇ ਮੌਜੂਦਾ ਮਾਲਕ ਹਨ, ਆਪਣੇ ਪਲਾਟਾਂ ਦਾ ਇੰਤਕਾਲ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਨਗਰ ਸੁਧਾਰ ਟਰੱਸਟ ਦੇ ਨਾਮ ਉਤੇ ਹੀ ਰਿਕਾਰਡ ਅਪਡੇਟ ਨਹੀਂ ਸੀ ਹੋ ਸਕਿਆ, ਜਿਸ ਕਾਰਨ ਇੰਤਕਾਲ ਨਹੀਂ ਸੀ ਹੋ ਸਕੇ। ਹੁਣ ਵਿਆਪਕ ਮੁਹਿੰਮ ਚਲਾ ਕੇ ਨਗਰ ਸੁਧਾਰ ਟਰੱਸਟ ਦੇ ਨਾਮ ਰਿਕਾਰਡ ਅਪਡੇਟ ਕੀਤਾ ਹੈ, ਜਿਸ ਕਾਰਨ ਅੱਗੇ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਜਿੰਨਾ ਅਲਾਟੀਆਂ ਕੋਲ ਰਜਿਸਟਰੀਆਂ ਹਨ ਉਹ ਆਪਣੇ ਦਸਤਾਵੇਜ਼ ਲੈ ਕੇ ਹਲਕਾ ਪਟਵਾਰੀ ਨੂੰ ਮਿਲਣ ਅਤੇ ਇੰਤਕਾਲ ਕਰਵਾ ਲੈਣ।

Share this News