ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀ. ਸੀ. ਟੀ .ਵੀ ਫੁਟੇਜ ’ਤੇ ਬੈਠੀ ਟੀਮ ਦੀ ਫੁਰਤੀ ਨਾਲ ਧਮਾਕੇ ਦੇ ਦੋਸ਼ੀ ਕੀਤੇ ਗਏ ਕਾਬੂ-ਧਾਮੀ

4677770
Total views : 5511109

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਅੰਮ੍ਰਿਤਸਰ ਧਮਾਕਿਆਂ ਪਿੱਛੇ ਡੂੰਘੀ ਸਾਜ਼ਿਸ਼ ਹੈ ਤੇ ਸਰਕਾਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਿਚ ਫੇਲ੍ਹ ਰਹੀ ਹੈ।

ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਏ ਧਮਾਕੇ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼


ਰਾਤ ਹੋਏ ਧਮਾਕੇ ਦੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਸਵੇਰੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਰਾਤ 12 ਵਜ ਕੇ 10 ਮਿੰਟ ’ਤੇ ਧਮਾਕਾ ਹੋਇਆ ਤੇ ਉਸ ਵੇਲੇ ਸੀ ਸੀ ਟੀਵੀ  ਕਵਰੇਜ ’ਤੇ ਬੈਠੇ ਮੁੰਡਿਆਂ ਨੇ ਟੀਮ ਫਟਾਫਟ ਤੋਰੀ। ਉਹਨਾਂ ਦੱਸਿਆ ਕਿ ਬਾਹਰ ਧੂੰਆਂ ਵੇਖਿਆ ਗਿਆ। ਉਹਨਾਂ ਕਿਹਾ ਕਿ ਸਾਡੀ ਟੀਮ ਨੂੰ ਕੁਝ ਟੁਕੜੇ ਕਾਗਜ਼ਾਂ ਦੇ ਮਿਲੇ ਹਨ ਜੋ ਬਾਅਦ ਵਿਚ ਪੁਲਿਸ ਦੇ ਸਪੁਰਦ ਕੀਤੇ ਗਏ। ਉਹਨਾਂ ਦੱਸਿਆ ਕਿ ਕੈਮਰਿਆਂ ’ਤੇ ਇੰਚਾਰਜ ਨੇ ਮਿਹਨਤ ਕਰ ਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਦੋਂ ਕੱਢੀ ਤਾਂ ਇਕ ਬੰਦਾ ਲੋਕੇਟ ਹੋ ਗਿਆ। ਉਸਦੇ ਕਹੇ ’ਤੇ ਸਾਡੇ ਮੈਨੇਜਰ ਸਾਹਿਬਾਨ ਤੇ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ ਵਿਚ ਲਿਆਂਦਾ। ਬੰਦੇ ਦੀ ਸ਼ਨਾਖ਼ਤ ਹੋਚੁੱਕੀਸੀ।   ਇਹ ਕਾਂਡ ਕਰ ਕੇ ਮੁਲਜ਼ਮ ਸੌਂ ਗਿਆ। ਸਾਡੇ ਸੁਰੱਖਿਆ ਦਸਤਿਆਂ ਨੇ ਉਹ ਬੰਦਾ ਫੜ ਲਿਆ। ਇਸ ਦੌਰਾਨ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਉਸ ਬੰਦੇ ਦੀ ਪੁੱਛ-ਗਿੱਛ ਤੋਂ ਬਾਅਦ ਇਕ ਜੋੜਾ ਹੋਰ ਪੁਲਿਸ ਨੇ ਫੜਿਆ ਹੈ। ਸੀ ਸੀ ਟੀ ਵੀ ਫੁਟੇਜ ’ਤੇ ਬੈਠੀ ਟੀਮ ਦੀ ਫੁਰਤੀ ਨਾਲ ਵੱਡੀ ਘਟਨਾ ਵਾਪਰਨ ਤੋਂ ਬਚ ਗਈ।

Share this News